
ਅਰਜਨ ਦਾ ਅਗਲਾ ਪ੍ਰਸ਼ਨ ਹੈ ਕਿ ‘ਕਰਮ ਕੀ ਹੈ?’ ਜੋ ਸ੍ਰੀ ਕਿ੍ਰਸ਼ਨ ਦੇ ਇਸ ਭਰੋਸੇ ਦੇ ਪ੍ਰਤੀਉੱਤਰ ਵਜੋਂ ਹੈ ਕਿ ਜਦ ਕੋਈ ਉਨ੍ਹਾਂ ਦੀ ਸ਼ਰਣ ਵਿੱਚ ਆ ਕੇ ਮੁਕਤੀ ਲਈ ਮਿਹਨਤ ਕਰਦਾ ਹੈ ਤਾਂ ਉਹ ‘ਅਖਿਲਮ ਕ੍ਰਮ’ ਭਾਵ ਕਰਮ, ਅਕਰਮ ਅਤੇ ਵਿਕਰਮ ਦੇ ਸਾਰੇ ਪਹਿਲੂਆਂ ਨੂੰ ਸਮਝ ਜਾਂਦਾ ਹੈ (7.29)। ਇਸਦਾ ਸ੍ਰੀ ਕਿ੍ਰਸ਼ਨ ਜਵਾਬ ਦਿੰਦੇ ਹਨ ਕਿ ‘ਬ੍ਰਹਮੰਡੀ ਸ਼ਕਤੀ, ਜਿਹੜੀ ਉਤਪਤੀ ਲਈ ਸਮਰੱਥ ਹੈ (ਭੂਤਾ-ਭਵਾ-ਉਦਭਵਾ-ਕਰੋ ਵਿਸਰਗ) ਦਾ ਤਿਆਗ ਜਾਂ ਕੁਰਬਾਨੀ, ਨੂੰ ਕਰਮ ਕਿਹਾ ਜਾਂਦਾ ਹੈ।’’ (8.3)। ਇਹ ਸਮਝਣ ਲਈ ਬਹੁਤ ਹੀ ਮੁਸ਼ਕਲ ਗੱਲ ਹੈ, ਅਤੇ ਵਿਆਖਿਆਵਾਂ ਇਸ ਦੀ ਸਪੱਸ਼ਟਤਾ ਦੇਣ ਦੀ ਬਜਾਇ ਇਸ ਨੂੰ ਹੋਰ ਗੁੰਝਲਦਾਰ ਬਣਾਉਂਦੀਆਂ ਹਨ। ‘ਕਰਮ’ ਦੀਆਂ ਆਮ ਵਿਆਖਿਆਵਾਂ ਇਸ ਨੂੰ ਸ੍ਰੇਸ਼ਟ ਕਰਮ, ਸਿਰਜਣਾ ਜਾਂ ਯੱਗ ਆਦਿ ਕਹਿੰਦੀਆਂ ਹਨ, ਪਰ ਇਹ ਸਾਰੀਆਂ ਹੀ, ਜੋ ਸ੍ਰੀ ਕਿ੍ਰਸ਼ਨ ਕਹਿ ਰਹੇ ਹਨ, ਤੋਂ ਪਾਸੇ ਹਨ।
ਜਦੋਂ ਕਿ ‘ਕਰਮ’ ਦੇ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਦਾ ਉੱਤਰ ਹੋਣ (being) ਦੇ ਪੱਧਰ ਉਤੇ ਹੈ, ਅਸੀਂ ਇਸ ਦੀ ਵਿਆਖਿਆ ‘ਕਰਨ’ ਦੇ ਪੱਧਰ ਉਤੇ ਕਰਦੇ ਹਾਂ। ਇਸ ਲਈ ਜੋ ਅਸੀਂ ਕਰਦੇ ਹਾਂ ਉਹ ਸਾਡੀ ਕਰਮ ਬਾਰੇ ਸਮਝ ਪੂਰਨ ਨਹੀਂ ਹੈ, ਕਿਉਂਕਿ ਵੱਖ ਵੱਖ ਲੋਕ ਵੱਖ-ਵੱਖ ਸਮੇਂ ਉਤੇ ਵੱਖ ਵੱਖ ਕੰਮ ਕਰਦੇ ਰਹਿੰਦੇ ਹਨ। ਜਦੋਂ ਕਿ ਕੋਈ ਵੀ ਪਰਿਭਾਸ਼ਾ ਸਮੇਂ ਦੀ ਹਰ ਇਕਾਈ ਲਈ ਜਾਂ ਹਰੇਕ ਕਾਲਖੰਡ ਲਈ ਸਮਾਨ ਹੋਣੀ ਤੇ ਮੰਨੀ ਜਾਣੀ ਚਾਹੀਦੀ ਹੈ, ਭਾਵੇਂ ਉਹ ਅਤੀਤ ਹੋਵੇ, ਜਦੋਂ ਮਨੁੱਖ ਮੌਜੂਦ ਨਹੀਂ ਸੀ, ਵਰਤਮਾਨ ਹੋਵੇ ਜਾਂ ਭਵਿੱਖ ਹੋਵੇ।
ਸ੍ਰੀ ਕਿ੍ਰਸ਼ਨ ਨੇ ‘ਵਿਸਰਗ’ ਸ਼ਬਦ ਦੀ ਵਰਤੋਂ ਕੀਤੀ ਹੈ, ਜਿਸਦਾ ਅਰਥ ਛੱਡਣਾ ਜਾਂ ਤਿਆਗ ਹੈ। ਸਿਰਜਣਾ ਕਰਨ ਵਾਲੀ ਸਮਰੱਥ ਊਰਜਾ ਦਾ ਤਿਆਗ ਹੀ ਕਰਮ ਹੈ। ਇਸ ਲਈ ਸਭ ਤੋਂ ਨਜ਼ਦੀਕੀ ਉਦਾਹਰਨ ਵੱਡੀ ਮਾਤਰਾ ਵਿੱਚ ਬਿਜਲੀ (ਊਰਜਾ) ਲੈ ਕੇ ਜਾਣ ਵਾਲੀ ਉੱਚ ਵੋਲਟੇਜ ਟ੍ਰਾਂਸਮਿਸ਼ਨ ਲਾਈਨ ਹੈ, ਜਿਸਦਾ ਜੇ ਇਕ ਭਾਗ ਵੱਖ ਕਰ ਦਿੱਤਾ ਜਾਵੇ ਤਾਂ ਅਜਿਹਾ ਦਿਸ਼ਾ ਪ੍ਰੀਵਰਤਨ ਹੀ ‘ਕਰਮ’ ਹੈ, ਅਤੇ ਇਸ ਦੁਆਰਾ ਬਹੁਤ ਸਾਰੇ ਵੱਖ ਵੱਖ ਬਿਜਲੀ ਉਪਕਰਨਾ ਨੂੰ ਚਲਾਉਣਾ ‘ਕਰਮ ਫਲ’ ਹੈ
ਇਕ ਸਧਾਰਨ ਜਿਹਾ ਪ੍ਰਸ਼ਨ ਇਹ ਪੈਦਾ ਹੰੁਦਾ ਹੈ ਕਿ ਜੇ ਇਸ ਦ੍ਰਿਸ਼ ਨੂੰ ਸਾਡੀ ਅਪਣੀ ਹੋਂਦ ਉੱਤੇ ਲਾਗੂ ਕੀਤਾ ਜਾਵੇ ਤਾਂ ‘ਕਰਮ’ ਅਨੰਤ ਬ੍ਰਹਮੰਡੀ ਊਰਜਾ ਤੋਂ ਛੋਟੀ ਜਿਹੀ ਮਾਤਰਾ ਵਿੱਚ ਊਰਜਾ ਨੂੰ ਕੱਢਣਾ ਹੈ। ਊਰਜਾ ਕੌਣ ਖਿੱਚਦਾ ਹੈ? ਵੋਲਟੇਜ ਦੇ ਅੰਤਰ ਦੀ ਤਰ੍ਹਾਂ ਵਿਭਿੰਨ ਇਕਾਈਆਂ ਦੁਆਰਾ ਧਾਰਨ ਕੀਤੇ ਗਏ ਤਿੰਨ ਗੁਣਾਂ ਦੇ ਅੰਤਰ ਦੁਆਰਾ ਸ਼ਰਧਾ ਦੀ ਕੇਬਲ ਦੇ ਮਾਧਿਅਮ ਰਾਹੀਂ ਊਰਜਾ ਖਿੱਚੀ ਜਾਂਦੀ ਹੈ। ਇਹ ਅਪਣੇ ਆਪ ਹੰੁਦਾ ਰਹਿੰਦਾ ਹੈ, ਪਰ ਭਰਾਂਤੀਆਂ (ਭਰਮਾਂ) ਦੇ ਕਾਰਣ ਅਸੀਂ ਖੁਦ ਨੂੰ ‘ਵਿਸਰਗ’ ਦੀ ਪ੍ਰਕਿਰਿਆ ਨਾਲ ਜੋੜ ਕੇ, ਖੁਦ ਨੂੰ ਹੀ ਕਰਤਾ ਮੰਨਣ ਲੱਗ ਪੈਂਦੇ ਹਾਂ, ਜਿਹੜਾ ਕਿ ਅਸੀਂ ਨਹੀਂ ਹਾਂ। ਦੂਜਾ ਇਹ ਕਿ ਇਕ ਵਾਰ ਜਦੋਂ ਇਹ ਊਰਜਾ ਖਿੱਚ ਲਈ ਜਾਂਦੀ ਹੈ, ਤਾਂ ਇਸ ਦੇ ਪਰਿਣਾਮ ਭਾਵ ਕਰਮਫਲ, ਉੱਤੇ ਕਿਸੇ ਦਾ ਕੰਟਰੋਲ ਨਹੀਂ ਹੰੁਦਾ (2.47)।