Gita Acharan |Punjabi

 

ਸ੍ਰੀ ਕਿ੍ਰਸ਼ਨ ਦੱਸਦੇ ਹਨ ਕਿ ਜਦੋਂ ਕੋਈ ਉਨ੍ਹਾਂ ਦੀ ਸ਼ਰਣ ਲੈ ਕੇ ਮੁਕਤੀ ਲਈ ਕੋਸ਼ਿਸ਼ ਕਰਦਾ ਹੈ (7.29), ਤਾਂ ਉਹ ਬ੍ਰਹਮ ਨੂੰ ਮਹਿਸੂਸ ਕਰਦਾ ਹੈ, ਤਾਂ ਅਰਜਣ ਪੁੱਛਦਾ ਹੈ ਕਿ ਬ੍ਰਹਮ ਕੀ ਹੈ (8.1)। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ‘ਬ੍ਰਹਮ’ ਉਹ ਹੈ ਜੋ ਅਕਸ਼ਰਮ (ਅਮਰ ਨਾਸ-ਰਹਿਤ ਤੇ ਸਦੀਵੀ) ਅਤੇ ਪਰਮ (ਸਰਵਉੱਚ) ਹੈ (8.3)। ਇਸਦਾ ਅਰਥ ਹੈ ਕਿ ਉਸ ਤੋਂ ਪਰ੍ਹੇ ਕੁਝ ਵੀ ਨਹੀਂ ਹੈ, ਅਤੇ ਇਹ ਕਿਸੇ ਬਾਹਰੀ ਤਾਕਤਾਂ ਉਤੇ ਨਿਰਭਰ ਨਹੀਂ ਹੈ, ਜਦੋਂ ਕਿ ਅਸੀਂ ਸਿਰਫ਼ ਉਨ੍ਹਾਂ ਚੀਜਾਂ ਦੇ ਬਾਰੇ ਵਿੱਚ ਹੀ ਜਾਣਕਾਰੀ ਰੱਖਦੇ ਹਾਂ ਜਿਹੜੀਆਂ ਪਰਿਵਰਤਨਸ਼ੀਲ, ਅਸਥਾਈ ਅਤੇ ਨਾਸ਼ਵਾਨ ਹਨ।

 

ਸਾਡਾ ਅਪਣਾ ਭੌਤਿਕੀ ਸਰੀਰ ਲਗਾਤਾਰ ਬਦਲਦਾ ਰਹਿੰਦਾ ਹੈ। ਅਜਿਹਾ ਅਨੁਮਾਨ ਹੈ ਕਿ ਸਾਡੇ ਸਰੀਰ ਦਾ 95% ਹਿੱਸਾ ਸਾਡੀ ਜਾਣਕਾਰੀ ਤੋਂ ਬਿਨਾਂ ਲਗਪਗ 7 ਸਾਲਾਂ ਵਿੱਚ ਬਦਲ ਜਾਂਦਾ ਹੈ, ਜਦੋਂ ਕਿ ਸਾਡਾ ਡੀ. ਐਨ. ਏ (DNA) ਸਥਿਰ ਰਹਿੰਦਾ ਹੈ। ਅਜਿਹਾ ਅਨੁਮਾਨ ਹੈ ਕਿ ਸੌਰ ਮੰਡਲ ਚਾਰ ਅਰਬ ਸਾਲਾਂ ਵਿੱਚ ਅਤੇ ਬ੍ਰਹਮੰਡ ਲਗਪੱਗ 150 ਖਰਬ ਸਾਲਾਂ ਵਿੱਚ ਨਸ਼ਟ ਹੋ ਜਾਏਗਾ। ਇਸੇ ਤਰ੍ਹਾਂ ਸਾਡੇ ਵਿਚਾਰ ਬਦਲਦੇ ਰਹਿੰਦੇ ਹਨ। ਚੀਜ਼ਾਂ, ਲੋਕਾਂ ਅਤੇ ਸਥਿਤੀਆਂ ਦੇ ਬਾਰੇ ਵਿੱਚ ਰਾਇ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਲੋਕ ਸਮਾਨ ਤੱਥਾਂ ਦੇ ਆਧਾਰ ਤੇ ਬਿਲਕੁਲ ਵੱਖਰੀ ਰਾਇ ਬਣਾ ਲੈਂਦੇ ਹਨ, ਕਿਉਂਕਿ ਅਸੀਂ ਚੀਜ਼ਾਂ ਨੂੰ ਵੱਖ ਵੱਖ ਤਰ੍ਹਾਂ ਨਾਲ ਵੇਖਦੇ ਹਾਂ, ਜਿਵੇਂ ਪੰਜ ਅੰਨ੍ਹੇ ਲੋਕ ਇਕ ਹਾਥੀ ਨੂੰ ਵੱਖ ਵੱਖ ਤਰ੍ਹਾਂ ਨਾਲ ਮਹਿਸੂਸ ਕਰਦੇ ਹਨ। ਇਥੋਂ ਤੱਕ ਕਿ ਸਾਡੇ ਨਿਸ਼ਾਨੇ ਵੀ ਬਦਲ ਜਾਂਦੇ ਹਨ, ਖਾਸ ਕਰਕੇ ਜਦੋਂ ਅਸੀਂ ਅਪਣੇ ਲਕਸ਼ ਨੂੰ ਪ੍ਰਾਪਤ ਕਰ ਲੈਂਦੇ ਹਾਂ।

 

‘ਬ੍ਰਹਮ’ ਦੀ ਸਥਿਤੀ ਨੂੰ ਜਾਣਨ ਦੇ ਰਾਹ ਵਿੱਚ ਸਾਡੀਆਂ ਇੰਦਰੀਆਂ ਸਭ ਤੋਂ ਵੱਡੀ ਰੁਕਾਵਟ ਹਨ। ਇਹ ਅਵਾਜ਼, ਰੋਸ਼ਨੀ, ਗੰਧ ਅਤੇ ਸਪੱਰਸ਼ ਦੇ ਰੂਪ ਵਿੱਚ ਬਾਹਰੀ ਦੁਨੀਆਂ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਮਹਿਸੂਸ ਕਰਨ ਲਈ ਵਿਕਸਤ ਹੋਈਆਂ ਹਨ। ਭਾਵੇਂ ਇਹ ਸਮਰੱਥਾ ਸਾਡੇ ਜੀਵਤ ਰਹਿਣ ਲਈ ਜ਼ਰੂਰੀ ਹੈ, ਪਰ ਇਸਦੇ ਨਾਲ ਹੀ ਇਹ ‘ਆਕਸ਼ਰਮ’ ਨੂੰ ਸਾਕਾਰ ਕਰਨ ਵਿੱਚ ਸਹਾਈ ਨਹੀਂ ਹੰੁਦੀਆਂ। ਅਜਿਹਾ ਮੰਨਿਆ ਜਾਂਦਾ ਹੈ, ਕਿ ‘ਜੋ ਸਾਨੂੰ ਇੱਥੇ (ਜ਼ਿੰਦਗੀ ਵਿੱਚ) ਲੈ ਕੇ ਆਇਆ ਹੈ ਉਹ ਸਾਨੂੰ ‘ਉਥੇ’ (ਬ੍ਰਹਮ) ਤੱਕ ਨਹੀਂ ਲੈ ਕੇ ਜਾਵੇਗਾ।’ ਇਸ ਲਈ ਸ੍ਰੀ ਕਿ੍ਰਸ਼ਨ ਕਈ ਮੌਕਿਆਂ ਉਤੇ ਇੰਦਰੀਆਂ ਪ੍ਰਤੀ ਸਾਵਧਾਨ ਰਹਿਣ ਲਈ ਉਪਦੇਸ਼ ਦਿੰਦੇ ਹਨ।

 

ਇਹ ਸਲੋਕ ਨਾਸ਼ਵਾਨਤਾ ਨੂੰ ਸਮਝ ਕੇ ਨਾਸ਼ਵਾਨ ਨੂੰ ਦੂਰ ਕਰਨ ਦੇ ਬਾਰੇ ਵਿੱਚ ਹੈ। ਅੰਤ ਵਿੱਚ ਜੋ ਬਚਦਾ ਹੈ, ਉਹ ਹੀ ‘ਆਕਸ਼ਰਮ’ ਹੈ। ਇਹ ਇਕ ਝੂਲਦੇ ਹੋਏ ਪੈਂਡੂਲਮ ਵਿੱਚ ਇਕ ਸਥਿਰ ਧੁਰੀ, ਜਾਂ ਫਿਰ ਘੁੰਮਦੇ ਹੋਏ ਪਹੀਏ ਦੀ ਸਥਿਰ ਧੁਰੀ ਨੂੰ ਮਹਿਸੂਸ ਕਰਨ ਵਰਗਾ ਹੈ। ਇਹ ਨਾਸ਼ਵਾਨ ਚੀਜ਼ਾਂ (ਸਿਰਜਣਾ) ਨਾਲ ਨਾ ਜੁੜਨ ਅਤੇ ਸਦਾ ਉਸ ਸਦੀਵੀ (ਰਚਨਾਤਮਕਤਾ) ਨੂੰ ਦ੍ਰਿਸ਼ਟੀ ਵਿੱਚ ਰੱਖਣ ਬਾਰੇ ਵਿੱਚ ਹੈ ਜਿਹੜਾ ਵਿਭਿੰਨਤਾ (ਅਨੇਕਤਾ) (ਵੱਖਰਤਾਵਾਂ) ਵਿੱਚ ਏਕਤਾ ਨੂੰ ਮਹਿਸੂਸ ਕਰਨਾ ਹੈ।

https://epaper.jagbani.com/clip?2272340


Contact Us

Loading
Your message has been sent. Thank you!