
ਭਗਵਤ ਗੀਤਾ ਦੇ ਸੱਤਵੇਂ ਅਧਿਆਇ ਨੂੰ ਗਿਆਨ-ਵਿਗਿਆਨ ਯੋਗ ਕਿਹਾ ਜਾਂਦਾ ਹੈ, ਜਿਹੜਾ ਪ੍ਰਗਟ ਤੇ ਅਪ੍ਰਗਟ ਦੀ ਸਮਝ ਦੇ ਬਾਰੇ ਵਿੱਚ ਹੈ। ਸ੍ਰੀ ਕਿ੍ਰਸ਼ਨ ਇਸ ਅਧਿਆਇ ਵਿੱਚ ਸਾਨੂੰ ਦੋ ਵਿਸ਼ਵਾਸ ਦਿਵਾਉਂਦੇ ਹਨ। ਪਹਿਲਾ, ਇਕ ਵਾਰ ‘ਇਹ’ ਜਾਣ ਲੈਣ ਤੋਂ ਬਾਦ ਬਾਕੀ ਕੁਝ ਨਹੀਂ ਬਚਦਾ (7.2) ਅਤੇ ਦੂਜਾ, ਜੇਕਰ ‘ਇਸ’ ਨੂੰ ਮੌਤ ਦੇ ਸਮੇਂ ਵੀ ਸਮਝ ਲਿਆ ਜਾਵੇ ਤਾਂ ਵੀ ਉਹ ਵਿਅਕਤੀ ਮੈਨੂੰ ਪ੍ਰਾਪਤ ਕਰ ਸਕਦੇ ਹਨ (7.29)।
ਪ੍ਰਗਟ (ਨਾਸ਼ਵਾਨ) ਅੱਠ ਭਾਂਤ ਦਾ ਹੰੁਦਾ ਹੈ (7.4) ਅਤੇ ਅਪ੍ਰਗਟ (ਸਦੀਵੀ) ਜੀਵਨ-ਤੱਤ ਹੈ ਜਿਹੜਾ ਇੰਦਰੀਆਂ ਤੋਂ ਪਰ੍ਹੇ ਹੈ ਪਰ ਮੋਤੀਆਂ ਦੀ ਮਾਲਾ ਵਿੱਚ ਇਕ ਸੂਤਰ ਦੀ ਤਰ੍ਹਾਂ ਪ੍ਰਗਟ ਨੂੰ ਸਹਾਰਾ ਦਿੰਦਾ ਹੈ (7.7)। ਪ੍ਰਗਟ ਤਿੰਨ ਗੁਣਾਂ ਉਤਪੰਨ ਭਰਾਂਤੀ (ਭਰਮ) ਹੈ (7.25); ਇਹ ਇੱਛਾ ਅਤੇ ਦਵੇਸ਼ ਦੀ ਧਰੁੱਵਤਾ (7.27) ਦੇ ਪ੍ਰਭਾਵ ਵਿੱਚ ਹੈ, ਜਿਸ ਨੂੰ ਪਰਮਾਤਮਾ ਦੀ ਸ਼ਰਣ ਵਿੱਚ ਜਾ ਕੇ ਪਾਰ ਕੀਤਾ ਜਾ ਸਕਦਾ ਹੈ।
ਵਿਗਿਆਨ ਇਹ ਸਿੱਟਾ ਕੱਢਦਾ ਹੈ, ਕਿ ਇਹ ਸੰਪੂਰਣ ਬ੍ਰਹਮੰਡ (ਵਿਅਕਤ) ਇੱਕ ਹੀ ਬਿੰਦੂ ਤੋਂ ਹੋਂਦ ਵਿੱਚ ਆਇਆ ਹੈ ਅਤੇ ਅਸੀਂ ਆਪਣੇ ਚਾਰੇ ਪਾਸੇ ਜੋ ਕੁਝ ਵੀ ਵੇਖਦੇ ਹਾਂ ਉਸ ਬਿੰਦੂ ਨਾਲ ਜੁੜਿਆ ਹੋਇਆ ਹੈ, ਜਿਹੜਾ ਕਿਸੇ ਵੇਲੇ ਅਨੰਤ ਸਮਰੱਥਾ ਰੱਖਦਾ ਸੀ। ਇਸੇ ਤਰ੍ਹਾਂ ਦੀ ਸਮਾਨਤਾ ਅਪ੍ਰਗਟ ਦੇ ਲਈ ਵੀ ਮੰਨੀ ਜਾ ਸਕਦੀ ਹੈ ਜਿੱਥੇ ਅਸੀਂ ਸਾਰੇ ਇਕ ਅਦ੍ਰਿਸ਼ (ਅਦਿੱਖ) ਤਾਰ/ਕੇਬਲ ਦੇ ਮਾਧਿਅਮ ਰਾਹੀਂ ਬੇਅੰਤ ਸਮਰੱਥਾ ਦੇ ਇਕ ਬਿੰਦੂ (ਪਰਮਾਤਮਾ) ਨਾਲ ਜੁੜੇ ਹੋਏ ਹਾਂ। ਭਰਮ ਇਕ ਪ੍ਰਕਾਰ ਦੀ ਰੁਕਾਵਟ ਹੈ ਜਿਹੜੀ ਸਾਨੂੰ ਇਸ ਸਰੋਤ ਨਾਲ ਪੂਰੀ ਤਰ੍ਹਾਂ ਨਾਲ ਜੁੜਨ ਤੋਂ ਰੋਕਦੀ ਹੈ। ਸ਼ਰਧਾ (7.21), ਇਕ ਤਰ੍ਹਾਂ ਦੀ ਚਾਲਕਤਾ (3onductivity) ਹੈ ਜਿਹੜੀ ਸਾਨੂੰ ਇਸ ਸ਼ਕਤੀਸ਼ਾਲੀ ਸਰੋਤ ਨਾਲ ਜੁੜਨ ਵਿੱਚ ਮੱਦਦ ਕਰਦੀ ਹੈ, ਅਤੇ ਇੱਛਾਵਾਂ ਦੀ ਪੂਰਤੀ ਲਈ ਮੱਦਦਗਾਰ ਹੰੁਦੀ ਹੈ (7.22), ਜਿਵੇਂ ਕਿ ਚਾਰ ਤਰ੍ਹਾਂ ਦੇ ਭਗਤਾਂ ਦੇ ਮਾਮਲੇ ਵਿੱਚ ਵਾਪਰਦਾ ਹੈ (7.16)। ਜਦੋਂ ਕਿਸੇ ਦੀ ਸ਼ਰਧਾ ਸੌ ਫੀਸਦੀ ਹੰੁਦੀ ਹੈ ਤਾਂ ਉਹ ਅਤੀ ਚਾਲਿਕਤਾ (Super 3onductivity) ਦੀ ਤਰ੍ਹਾਂ ਹੰੁਦਾ ਹੈ, ਜਿਵੇਂ ਕਿ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਮੈਂ ਉਨ੍ਹਾਂ ਨੂੰ ਖੁਦ ਆਪਣਾ ਰੂਪ ਮੰਨਦਾ ਹਾਂ’’ (7.18)।
ਗੀਤਾ ਅਨੁਭਵ ਅਧਾਰਤ ਹੈ ਅਤੇ ਇਸ ਅਧਿਆਇ ਦਾ ਅਨੁਭਵ ਕਰਨ ਦਾ ਸਭ ਤੋਂ ਚੰਗਾ ਢੰਗ ਜੀਵਨ ਦੇ ਪਿਛਲੇ ਅਨੁਭਵਾਂ ਦਾ ਵਿਸ਼ਲੇਸ਼ਣ ਕਰਨਾ ਹੈ, ਜਦੋਂ ਅਸੀਂ ਭਰਮਾਂ ਦੇ ਜਾਲ ਵਿੱਚ ਫਸੇ ਸੀ। ਇਕ ਵਾਰ ਜਦੋਂ ਅਸੀਂ ਭਰਮਾਂ ਨੂੰ ਸਮਝ ਲੈਂਦੇ ਹਾਂ ਤਾਂ ਅਸੀਂ ਇਕ ਸਾਖਸ਼ੀ ਬਣ ਕੇ, ਬਿਨਾ ਪ੍ਰਭਾਵਿਤ ਹੋਏ, ਵਰਤਮਾਨ ਛਿਣਾਂ ਵਿੱਚ ਭਰਮਾਂ ਦਾ ਸਾਹਮਣਾ ਕਰਦੇ ਹਾਂ। ਇਸੇ ਨੂੰ ਪਰਮ ਸੁਤੰਤਰਤਾ (ਮੁਕਤੀ) ਦੀ ਸਦੀਵੀ ਅਵਸਥਾ ਕਿਹਾ ਜਾਂਦਾ ਹੈ।