
ਸਾਡੇ ਵਰਗਾ ਪ੍ਰਗਟ ਸੰਸਾਰ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੀਆਂ ਭਗਤੀਆਂ ਤੋਂ ਪ੍ਰਭਾਵਿਤ ਹੰੁਦਾ ਹੈ। ਪਹਿਲਾ, ਤਿੰਨਾਂ ਗੁਣਾਂ ਦੁਆਰਾ ਪੈਦਾ ਹੋਇਆ ਯੋਗ-ਮਾਇਆ ਹੈ, ਜੋ ਹੰਕਾਰ (ਮੈਂ ਕਰਤਾ ਹਾਂ) ਵੱਲ ਲੈ ਜਾਂਦਾ ਹੈ, ਜਦੋਂ ਕਿ ਕਰਮ, ਗੁਣਾਂ ਦੇ ਪਰਸਪਰ ਪ੍ਰਕ੍ਰਿਆ ਦੁਆਰਾ ਹੰੁਦਾ ਹੈ।
ਦੂਜਾ, ਇੱਛਾ ਪ੍ਰਾਪਤੀ ਅਤੇ ਦਵੇਸ਼ ਦੇ ਧਰੁੱਵੀਤਾ ਦੁਆਰਾ ਪੈਦਾ ਕੀਤਾ ਗਿਆ ਭਰਮ ਹੈ, ਜੋ ਚੀਜ਼ਾਂ, ਲੋਕਾਂ, ਅਤੇ ਭਾਵਨਾਵਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਤੇ ਕਾਮਨਾ ਪੈਦਾ ਕਰਦੀਆਂ ਹੈ, ਦੂਜੀਆ ਲਈ ਘਿਰਣਾ ਪੈਦਾ ਕਰਦਾ ਹੈ ਪਰੰਤੂ ਸ੍ਰੀ ਕਿ੍ਰਸ਼ਨ ਦੇ ਕਥਨ ਅਨੁਸਾਰ ਇਹ ਇੱਛਾ ਅਤੇ ਦਵੇਸ਼ ਤੋਂ ਪ੍ਰਭਾਵਿਤ ਹੋਏ ਬਿਨਾਂ ਇਕ ਗਵਾਹ ਬਣ ਕੇ ਵਿਚਰਣ ਦੇ ਬਾਰੇ ਵਿੱਚ ਹੈ। ਹੰਕਾਰ ਤੇ ਕਾਮਨਾ, ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ। ਜਦੋਂ ਕਿ ਹੰਕਾਰ ਇੱਛਾਵਾਂ ਨੂੰ ਸਹੀ ਦੱਸਦਾ ਹੈ। ਇੱਛਾਵਾਂ, ਖਾਸ ਕਰਕੇ ਪੂਰੀਆਂ ਹੋਈਆਂ ਇੱਛਾਵਾਂ ਹੰਕਾਰ ਨੂੰ ਵਧਾਉਂਦੀਆਂ ਹਨ।
ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਜਿਹੜੇ ਬੁਢਾਪੇ ਦੀ ਅਵਸਥਾ ਅਤੇ ਮੌਤ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦੇ ਹਨ, ਉਹ ਮੇਰਾ ਸਹਾਰਾ ਪ੍ਰਾਪਤ ਕਰਦੇ ਹਨ, ਉਹ ਬ੍ਰਹਮਾ, ਅਧਿਆਤਮਾ (ਅਧਿਆਤਮਕ ਤੇ ਮਨੁੱਖ ਦਾ ਸਵੈ) ਅਤੇ ਅਖਿੱਲਮ ਕਰਮ (ਕਰਮ ਦੇ ਸਾਰੇ ਪੱਖਾਂ) ਨੂੰ ਜਾਣ ਲੈਂਦੇ ਹਨ (7.29)। ਉਹ ਲੋਕ ਜਿਹੜੇ ਮੈਨੂੰ ਅਧੀਭੂਤ (ਸਾਰੇ ਤੱਤਾਂ ਤੋਂ ਉਪਰ) ਅਧੀਦੈਵਾ (ਸਾਰੇ ਰੱਬਾਂ ਤੋਂ ਉੱਤੇ) ਅਤੇ ਅਧੀ ਯੱਜਨਾ (ਕੁਰਬਾਨੀਆਂ ਤੋਂ ਉੱਪਰ) ਸਮਝਦੇ ਹਨ, ਭਾਵੇਂ ਅਜਿਹਾ ਮੌਤ ਦੇ ਸਮੇਂ ਹੀ ਸੋਚਣ, ਅਜਿਹੇ ਦ੍ਰਿੜ੍ਹ ਵਿਸ਼ਵਾਸੀ ਲੋਕ ਮੈਨੂੰ ਸਮਝਦੇ ਹਨ। ਅਰਥਾਤ ਮੈਨੂੰ ਪ੍ਰਾਪਤ ਕਰ ਲੈਂਦੇ ਹਨ (7.30)।
ਦਿਲਚਸਪ ਗੱਲ ਇਹ ਹੈ ਕਿ ਸ੍ਰੀ ਕਿ੍ਰਸ਼ਨ ਭਰਮਾਂ (7.25 ਅਤੇ 7.27) ਦੇ ਤੁਰੰਤ ਬਾਦ ਮੌਤ ਅਤੇ ਬੁਢਾਪੇ ਦੀ ਅਵਸਥਾ ਦੀ ਗੱਲ ਕਰਦੇ ਹਨ ਕਿਉਂਕਿ ਇਨ੍ਹਾਂ ਦੇ ਭਰਮ ਸਾਡੇ ਅੰਦਰ ਭੈ/ਖੌਫ ਪੈਦਾ ਕਰਦੇ ਹਨ, ਕਿਉਂਕਿ ਇਹ ਸਾਡੇ ਅੰਦਰ ਇੱਛਾਵਾਂ ਦੀ ਪੂਰਤੀ ਨਾ ਹੋਣ ਜਾਂ ਸਾਡੇ ਹੰਕਾਰ ਨੂੰ ਸੱਟ ਲੱਗਣ ਦਾ ਡਰ, ਆਦਿ ਵਰਗੇ ਭਰਮ ਪੈਦਾ ਕਰਦੀਆਂ ਹਨ। ਪਰ ਮੌਤ ਦਾ ਡਰ ਮੂਲ ਭੈਅ ਹੈ ਜੋ ਹੋਰ ਕਈ ਤਰ੍ਹਾਂ ਦੇ ਭੈਅ ਪੈਦਾ ਕਰਦਾ ਹੈ ਅਤੇ ਇਸ ਡਰ ਉੱਤੇ ਕਾਬੂ ਪਾਉਣ ਨਾਲ ਸਾਨੂੰ ਅਜਿਹੇ ਭਰਮਾਂ ਤੋਂ ਪਾਰ ਜਾਣ ਵਿੱਚ ਮੱਦਦ ਮਿਲੇਗੀ, ਇਸੇ ਕਾਰਨ ਕਈ ਸੱਭਿਆਚਾਰ ਮਨ ਨੂੰ ਨਿਯੰਤਰਤ ਕਰਨ ਅਤੇ ਸਭ ਪ੍ਰਕਾਰ ਦੇ ਡਰਾਂ ਨੂੰ ਦੂਰ ਕਰਨ ਲਈ ਮੌਤ ਨੂੰ ਵੈਰਾਗ ਦੇ ਸਾਧਨ ਦੇ ਰੂਪ ਵਿੱਚ ਵਰਤਦੇ ਹਨ। ਸ੍ਰੀ ਕਿ੍ਰਸ਼ਨ ਆਸ਼ਰਿਤ (ਆਸਰਾ ਲੈਣਾ) ਹੋਣ ਦੀ ਸਲਾਹ ਦਿੰਦੇ ਹਨ, ਜਿਹੜਾ ਪ੍ਰਮਾਤਮਾ ਦੀ ਸ਼ਰਣ ਵਿੱਚ ਜਾਣਾ ਹੈ, ਜਿਸ ਰਾਹੀਂ ਪ੍ਰਮਾਤਮਾ ਨੂੰ ਪੂਰੀ ਤਰ੍ਹਾਂ ਨਾਲ ਸਮਝਿਆ ਜਾ ਸਕੇ।
ਆਸ਼ਰਿਤ ਦੀ ਸਥਿਤੀ ਇਕ ਬੁੱਧੀਮਾਨ ਵਿਅਕਤੀ ਵਾਂਗ ਹੈ ਜੋ ਅਸਲ ਵਿੱਚ ਅਪਣੇ ਸਾਰੇ ਨਤੀਜਿਆਂ ਨੂੰ ਆਪਣੀਆਂ ਕੀਤੀਆਂ ਪ੍ਰਾਰਥਨਾਵਾਂ ਦੇ ਬਦਲੇ ਵਿੱਚ ਉਸ ਭਗਵਾਨ ਦਾ ਆਸ਼ੀਰਵਾਦ ਸਮਝ ਕੇ ਪ੍ਰਵਾਨ ਕਰਦਾ ਹੈ। ਉਨ੍ਹਾਂ ਦਾ ਮੰਤਰ ੳ ਤੋਂ ੜ ਤੱਕ ਦੇ ਅੱਖਰਾਂ ਨੂੰ ਪੜ੍ਹਨਾ ਅਤੇ ਪ੍ਰਮਾਤਮਾ ਨੂੰ ਬੇਨਤੀ ਕਰਨਾ ਹੈ ਕਿ ਜਿਵੇਂ ਪ੍ਰਮਾਤਮਾ ਨੂੰ ਠੀਕ ਲੱਗੇ ਉਸ ਤਰ੍ਹਾਂ ਨਾਲ ਉਨ੍ਹਾਂ ਨੂੰ ਇਕੱਠੇ ਕਰੇ-ਕਿਉਂਕਿ ਜੋ ਵੀ ਜ਼ਰੂਰੀ ਹੈ ਅਤੇ ਜੋ ਕੁਝ ਵੀ ਹੰੁਦਾ ਹੈ, ਇਨ੍ਹਾਂ ਅੱਖਰਾਂ ਵਿੱਚ ਹੀ ਨਿਹਿਤ ਹੈ।