Gita Acharan |Punjabi

 

ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਸੰਸਾਰ ਵਿੱਚ ਇੱਛਾ ਅਤੇ ਉਤਸੁਕਤਾ ਦਵੇਸ਼ ਤੋਂ ਉਤਪੰਨ ਦਵੰਧ ਰੂਪੀ ਮੋਹ ਨਾਲ ਸਾਰੇ ਪ੍ਰਾਣੀ ਅਤਿਅੰਤ ਅਗਿਆਨਤਾ ਵਿੱਚ ਫਸ ਰਹੇ ਹਨ’’ (7.27)। ਅਸੀਂ ਸਾਰੇ ਦੋ ਮੂਲ ਭਰਮਾਂ ਦੇ ਅਧੀਨ ਵਿਚਰਦੇ ਹਾਂ। ਪਹਿਲਾ, ਤਿੰਨਾਂ ਗੁਣਾਂ ਤੋਂ ਉਤਪੰਨ ਯੋਗ ਮਾਇਆ ਹੈ, ਦੂਜਾ, ਇੱਛਾ ਅਤੇ ਦਵੇਸ਼ ਦੇ ਧਰੁੱਵਾਂ ਤੋਂ ਪੈਦਾ ਹੰੁਦਾ ਹੈ। ਜਦੋਂ ਅਸੀਂ ਇਕ ਨੂੰ ਪਾਰ ਕਰ ਲੈਂਦੇ ਹਾਂ, ਤਾਂ ਦੂਜਾ ਆਪਣੇ ਆਪ ਹੀ ਪਾਰ ਹੋ ਜਾਂਦਾ ਹੈ।

ਅਗਿਆਨਤਾ ਭਰਮ ਭੁਲੇਖਿਆਂ ਦਾ ਪਹਿਲਾ ਪੱਧਰ ਹੈ, ਜਿਸਦਾ ਨਤੀਜਾ ਦੁਰਗਤੀ ਹੰੁਦਾ ਹੈ। ਇਹ ਦੁਰਗਤੀ ਹੋਰ ਕੁਝ ਨਹੀਂ ਹੈ, ਇਸ ਨੂੰ ਅਸੀਂ ਇਸਦੇ ਵਿਪਰੀਤ ਧਰੁੱਵੀ ਸੁੱਖ ਦੀ ਇੱਛਾ ਕਰਦੇ ਹੋਏ ਪ੍ਰਾਪਤ ਕਰ ਲੈਂਦੇ ਹਾਂ, ਭਾਵੇਂ ਇਹ ਕੁਝ ਸਮਾਂ ਬੀਤ ਜਾਣ ਬਾਦ ਹੀ ਹੰੁਦਾ ਹੈ। ਭਰਮਾਂ ਦਾ ਅਗਲਾ ਪੱਧਰ ਦਮਨ ਹੈ, ਜਿੱਥੇ ਵਿਅਕਤੀ ਮੁਖੌਟਾ ਪਾ ਕੇ ਬਾਹਰੀ ਦੁਨੀਆਂ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਅੰਦਰੋਂ ਇੱਛਾ ਅਤੇ ਦਵੇਸ਼ ਦੇ ਦਵੰਧ ਤੋਂ ਮੁਕਤ ਹਨ। ਉਹ ਦੂਜਿਆਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਸ੍ਰੀ ਕਿ੍ਰਸ਼ਨ ਉਨ੍ਹਾਂ ਨੂੰ ਮਿਥਿਆਚਾਰੀ ਅਰਥਾਤ ਪਖੰਡੀ ਕਹਿੰਦੇ ਹਨ (3.6)। ਅਸਲ ਵਿੱਚ ਇਹ ਦਮਨ ਅੰਦਰ ਛੁਪਿਆ ਹੰੁਦਾ ਹੈ, ਅਤੇ ਕਮਜ਼ੋਰ ਛਿਣਾਂ ਵਿੱਚ ਇਹ ਬਾਹਰ ਆ ਜਾਂਦਾ ਹੈ।

ਗਿਆਨੀ ਵਾਂਗ ਇਕ ਸਾਖ਼ਸ਼ੀ ਦੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਇਨ੍ਹਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਮਾਰਗ ਸੁਝਾਉਂਦੇ ਹਨ ਅਤੇ ਕਹਿੰਦੇ ਹਨ, ‘‘ਪਰੰਤੂ ਨਿਸ਼ਕਾਮ ਭਾਵ ਨਾਲ ਸ੍ਰੇਸ਼ਟ ਕਰਮਾਂ ਦਾ ਆਚਰਣ ਕਰਨ ਵਾਲੇ ਜਿਨ੍ਹਾਂ ਪੁਰਸ਼ਾ ਦਾ ਪਾਪ ਨਸ਼ਟ ਹੋ ਗਿਆ ਹੈ, ਉਹੋ ਜਿਹੇ ਰਾਗ-ਦਵੈਸ਼ ਦੁਆਰਾ ਉਤਪੰਨ ਦਵੰਧਰੂਪੀ ਮੋਹ ਤੋਂ ਮੁਕਤ ਦ੍ਰਿੜ੍ਹ ਨਿਸ਼ਚਾ ਰੱਖਣ ਵਾਲੇ ਭਗਤ, ਮੇਰਾ ਸਾਰੀ ਤਰ੍ਹਾਂ ਨਾਲ ਭਜਨ ਕਰਦੇ ਹਨ (7.28)। ਇਹ ਪ੍ਰਮਾਤਮਾਂ ਨੂੰ ਸਮਰਪਣ ਹੋ ਕੇ ਨਿਮਿੱਤ ਮਾਤਰ (ਪ੍ਰਮਾਤਮਾ ਦੇ ਹੱਥਾਂ ਵਿੱਚ ਲਿਆ ਔਜ਼ਾਰ) ਬਣਨਾ ਹੈ।

ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕਿਸੇ ਖਾਸ ਪ੍ਰਸਥਿਤੀ ਵਿੱਚ ਇਕ ਗਿਆਨੀ ਅਤੇ ਇਕ ਭਰਮਿਤ ਵਿਅਕਤੀ ਦਾ ਵਿਹਾਰ ਇਕੋ ਜਿਹਾ ਹੋ ਸਕਦਾ ਹੈ। ਭਾਵ ਕਿ ਦੋਵਾਂ ਵਿੱਚ ਅਗਿਆਨਤਾ ਦਾ ਦਮਨ ਵੇਖਣ ਨੂੰ ਮਿਲ ਸਕਦਾ ਹੈ, ਪਰੰਤੂ ਦੋਵਾਂ ਵਿੱਚ ਇਕ ਅੰਦਰੂਨੀ ਅੰਤਰ ਹੰੁਦਾ ਹੈ। ਗਿਆਨੀ ਸੁੱਖ-ਦੁੱਖ, ਲਾਭ-ਹਾਨੀ, ਹਾਰ-ਜਿੱਤ, ਆਦਿ ਵਿਚਕਾਰ ਇਕ ਅੰਦਰੂਨੀ ਸੰਤੁਲਨ ਪ੍ਰਾਪਤ ਕਰਦਾ ਹੈ ਅਤੇ ਉਹ ਕਿਸੇ ਪ੍ਰਕਾਰ ਦੇ ਕਰਮ ਬੰਧਨਾਂ ਵਿੱਚ ਨਹੀਂ ਪੈਂਦਾ। 

ਦੂਜੇ ਪਾਸੇ ਭਰਮ ’ਚ ਪਿਆ ਵਿਅਕਤੀ ਅਸੰਤੁਲਤ ਹੰੁਦਾ ਹੈ ਅਤੇ ਉਸ ਲਈ ਕਰਮ-ਬੰਧਨ ਵਿੱਚ ਫਸਣਾ ਪੱਥਰ ਉੱਤੇ ਲਿਖਤ ਵਾਂਗ ਲਾਜ਼ਮੀ ਹੰੁਦਾ ਹੈ ਅਤੇ ਜਿਸ ਦਾ ਪ੍ਰਭਾਵ ਉਸ ਉਤੇ ਲੰਬੇ ਸਮੇਂ ਤੱਕ ਰਹਿੰਦਾ ਹੈ। ਇਸ ਨੂੰ ਸਮਝਣਾ ਥੋੜਾ ਔਖਾ ਹੰੁਦਾ ਹੈ ਕਿਉਂਕਿ ਇਸ ਵਿੱਚ ਉਦਾਹਰਨ ਸਾਡੀ ਮੱਦਦ ਨਹੀਂ ਕਰ ਸਕਦੇ।

https://epaper.jagbani.com/clip?2255171


Contact Us

Loading
Your message has been sent. Thank you!