
ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਕਿ ਜਾਂ ਤਾਂ ਤੁਸੀਂ ਅਪਣੇ ਮਿੱਤਰ ਹੋ, ਜਾਂ ਅਪਣੇ ਦੁਸ਼ਮਣ (6.6)। ਆਪਣਾ ਮਿੱਤਰ ਬਣਾਉਣ ਲਈ ਉਨ੍ਹਾਂ ਨੇ ਸੁੱਖ-ਦੁੱਖ ਦੀਆਂ ਭਾਵਨਾਵਾਂ ਪ੍ਰਤੀ (6.7), ਸੋਨਾ-ਪੱਥਰ ਵਰਗੀਆਂ ਚੀਜਾਂ ਪ੍ਰਤੀ (6.8), ਮਿੱਤਰ ਤੇ ਦੁਸ਼ਮਣ ਵਰਗੇ ਲੋਕਾਂ ਪ੍ਰਤੀ (6.9), ਇੰਦਰੀਆਂ ਨੂੰ ਕੰਟਰੋਲ ਵਿੱਚ ਕਰਕੇ ਸੰਤੁਲਨ ਬਣਾਈ ਰੱਖਣ ਦਾ ਰਸਤਾ ਦੱਸਿਆ (6.8)। ਇਸਦੇ ਨਾਲ ਹੀ ਸ੍ਰੀ ਕਿ੍ਰਸ਼ਨ ਧਿਆਨ ਦਾ ਮਾਰਗ ਵੀ ਸੁਝਾਉਂਦੇ ਹਨ (6.10-6.15)।
ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਪਦਾਰਥ ਸੰਪਤੀ ਤੋਂ ਰਹਿਤ ਇਕਾਂਤ ਵਿੱਚ ਰਹਿ ਕੇ (6.10), ਇਕ ਸਾਫ ਸੁਥਰੀ ਥਾਂ ਉਤੇ ਬੈਠ ਕੇ ਜੋ ਜ਼ਿਆਦਾ ਨੀਵੀਂ ਜਾਂ ਉੱਚੀ ਨਾ ਹੋਵੇ (6.11), ਨਿਯੰਤਰਤ ਮਨ ਦੇ ਨਾਲ, ਪਿੱਠ ਤੇ ਗਰਦਨ ਨੂੰ ਸਿੱਧਾ ਕਰਕੇ ਚਾਰੇ ਪਾਸੇ ਵੇਖਣ ਤੋਂ ਬਿਨ੍ਹਾਂ (6.12-6.13), ਸ਼ਾਂਤ, ਨਿਰਭੈ ਅਤੇ ਇਕਾਗਰ ਚਿੱਤ ਰਹਿ ਕੇ (6.14) ਅਤੇ ਨਿਰੰਤਰ ਅਪਣੇ ਆਪ ਨਾਲ ਅੰਦਰੋਂ ਜੁੜਨ ਦੀ ਕੋਸ਼ਿਸ਼ ਕਰਨ ਨਾਲ ਪਰਮ ਸ਼ਾਂਤੀ ਪ੍ਰਾਪਤ ਹੰੁਦੀ ਹੈ (6.15)।
ਸੰਵਾਦਿਕ ਉਤੇਜਨਾਵਾਂ ਦੇ ਹਮਲੇ ਦੌਰਾਨ ਸੰਤੁਲਨ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ, ਇਸ ਲਈ ਇਕਾਂਤ ਵਿੱਚ ਰਹਿਣ ਨਾਲ ਅਸਥਾਈ ਰਾਹਤ ਮਿਲਦੀ ਹੈ। ਇਸ ਦਾ ਡੂੰਘਾ ਅਰਥ ਇਹ ਹੈ ਕਿ ਭਾਵੇਂ ਅਸੀਂ ਸਰੀਰਕ ਰੂਪ ਵਿੱਚ ਅਪਣੇ ਆਪ ਨੂੰ ਇਕਾਂਤ ਵਿੱਚ ਰੱਖਦੇ ਹਾਂ ਪਰ ਮਾਨਸਿਕ ਰੂਪ ਵਿੱਚ ਸਾਡੀ ਆਪਣੇ ਕੰਮਾਂ-ਕਾਰਾਂ, ਪ੍ਰਸਥਿਤੀਆਂ ਅਤੇ ਹੋਰ ਲੋਕਾਂ ਨੂੰ ਆਪਣੇ ਧਿਆਨ ਵਿੱਚ ਰੱਖਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਇਹ ਸਲੋਕ (6.10) ਦੱਸਦਾ ਹੈ ਕਿ ਸਾਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇਕਾਂਤ ਵਿੱਚ ਰਹਿਣ ਲਈ ਅਪਣੇ ਆਪ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ। ਅਸਲ ਵਿੱਚ ਇਹ ਯੁੱਧ ਦੇ ਵਿਚਕਾਰ ਵੀ ਅਰਜਨ ਨੂੰ ਮਾਨਸਿਕ ਇਕਾਂਤ ਪ੍ਰਾਪਤ ਕਰਨ ਵਰਗਾ ਹੈ।
ਜਿੱਥੋਂ ਤਕ ਪਦਾਰਥਕ ਸੰਪਤੀ ਨੂੰ ਛੱਡਣ ਦਾ ਸੰਬੰਧ ਹੈ ਇਹ ਧਿਆਨ ਵਿੱਚ ਜਾਣ ਤੋਂ ਪਹਿਲਾਂ ਆਪਣੀ ਸਾਰੀ ਪਦਾਰਥਕ ਦੌਲਤ ਨੂੰ ਦਾਨ ਵਿੱਚ ਦੇਣ ਦੀ ਗੱਲ ਨਹੀਂ ਹੈ। ਇਹ ਉਸ ਨਾਲ ਅਪਣੇ ਮੋਹ ਨੂੰ ਤੋੜਨ ਦੇ ਬਾਰੇ ਵਿੱਚ ਹੈ ਅਤੇ ਲੋੜ ਪੈਣ ਤੇ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਅਸਲ ਵਿੱਚ ਆਪਣੀ ਦੌਲਤ ਨੂੰ ‘‘ਮੈਂ’’ ਦਾ ਹਿੱਸਾ ਨਾ ਬਣਾਉਣ ਬਾਰੇ ਵਿੱਚ ਹੈ।
ਅੰਤ ਵਿੱਚ ਸ੍ਰੀ ਕਿ੍ਰਸ਼ਨ ਡਰ ਨੂੰ ਦੂਰ ਕਰਨ ਦੀ ਸਲਾਹ ਦਿੰਦੇ ਹਨ। ਸਾਡਾ ਬੁਨਿਆਦੀ ਡਰ ਚੀਜ਼ਾਂ ਜਾਂ ਲੋਕਾਂ ਨੂੰ ਖੋ ਦੇਣ ਦਾ ਡਰ ਹੈ, ਜੋ ‘ਮੈਂ’ ਦਾ ਅੰਸ਼ਕ ਨਾਸ਼ ਹੈ। ਦੂਜੇ ਪਾਸੇ ਧਿਆਨ ਦੌਰਾਨ ਸਾਨੂੰ ਵਿਚਾਰਾਂ ਅਤੇ ਚੀਜ਼ਾਂ ਉਤੇ ਅਪਣੀ ਮਾਲਕੀ ਦੀ ਭਾਵਨਾ ਨੂੰ ਤਿਆਗਣਾ ਹੋਵੇਗਾ ਤੇ ਲੋਕਾਂ ਤੋਂ ਵੱਖਰੇ ਇਕਾਂਤ ਵਿੱਚ ਰਹਿਣਾ ਹੋਵੇਗਾ। ਇਸ ਲਈ ਸ੍ਰੀ ਕਿ੍ਰਸ਼ਨ ਸਾਨੂੰ ਇਕ ਸਦੀਵੀ ਧਿਆਨ ਦੀ ਸਥਿਤੀ, ਜੋ ਕਿ ਮੁਕਤੀ ਹੈ, ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਡਰ ਜਾਂ ਭੈਅ ਦੇ ਇਸ ਪੱਖ ਤੋਂ ਜਾਣੂੰ ਕਰਵਾਉਂਦੇ ਹਨ।
https://epaper.jagbani.com/clip?2132400