Gita Acharan |Punjabi

ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸੱਚ ਜੋ ਕਿ ਅਸਲੀਅਤ ਅਤੇ ਸਥਾਈ ਹੈ, ਕਦੇ ਖਤਮ ਨਹੀਂ ਹੁੰਦਾ ਹੈ। ਝੂਠ ਜੋ ਕਿ ਡਰ ਅਤੇ ਅਸਥਾਈ ਹੈ, ਦੀ ਕੋਈ ਮੌਜੂਦਗੀ ਨਹੀਂ ਹੈ। ਗਿਆਨੀ ਉਹ ਹੈ ਜੋ ਦੋਵਾਂ ਦੇ ਵਿਚਕਾਰ ਫਰਕ ਕਰ ਸਕੇ (2.16)।

ਸੱਚ ਅਤੇ ਝੂਠ ਦੀ ਗੁੰਝਲਤਾ ਨੂੰ ਸਮਝਣ ਲਈ ਕਈ ਸੰਸਕ੍ਰਿਤੀਆਂ 'ਚ ਰੱਸੀ ਅਤੇ ਸੌਂਪ ਦੀ ਕਹਾਣੀ ਨੂੰ ਅਕਸਰ ਉਜਾਗਰ ਕੀਤਾ ਜਾਂਦਾ ਹੈ। ਇਕ ਆਦਮੀ ਸ਼ਾਮ ਨੂੰ ਘਰ ਵਾਪਸ ਪੁੱਜਾ ਅਤੇ ਦੇਖਿਆ ਕਿ ਉਸ ਦੇ ਘਰ ਦੇ ਦਰਵਾਜ਼ੇ 'ਤੇ ਇਕ ਸੱਪ ਕੁੰਡਲੀ ਮਾਰੀ ਬੈਠਾ ਹੈ। ਪਰ ਅਸਲ 'ਚ ਇਹ ਬੱਚਿਆਂ ਦੁਆਰਾ ਛੱਡੀ ਗਈ ਰੱਸੀ ਸੀ, ਜੋ ਹਲਕੇ ਹਨੇਰੇ 'ਚ ਸੱਪ ਦੀ ਤਰ੍ਹਾਂ ਦਿਸਦੀ ਸੀ। ਇਥੇ ਰੱਸੀ ਸੱਚ ਅਤੇ ਸੱਪ ਝੂਠ ਦਾ ਪ੍ਰਤੀਕ ਹੈ। ਜਦੋਂ ਤੱਕ ਉਸ ਨੂੰ ਸੱਚ ਭਾਵ ਰੱਸੀ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਉਹ ਝੂਠ ਭਾਵ ਕਲਪਿਤ ਸੱਚ ਨਾਲ ਨਿਪਟਣ ਲਈ ਕਈ ਰਣਨੀਤੀਆਂ ਅਪਣਾ ਸਕਦਾ ਹੈ। ਉਹ ਉਸ 'ਤੇ ਡੰਡੇ ਨਾਲ ਹਮਲਾ ਕਰ ਸਕਦਾ ਹੈ ਜਾਂ ਭੱਜ ਸਕਦਾ ਹੈ ਜਾਂ ਉਸ ਦੀ ਅਸਲੀਅਤ ਪਰਖਣ ਲਈ ਮਸ਼ਾਲ ਬਾਲ ਸਕਦਾ ਹੈ। ਜਦੋਂ ਸਾਡੀ ਧਾਰਨਾ ਝੂਠ ਦੀ ਹੁੰਦੀ ਹੈ ਤਾਂ ਸਰਵਉੱਤਮ ਰਣਨੀਤੀਆਂ ਅਤੇ ਕੌਸ਼ਲ ਵਿਅਰਥ ਹੋ ਜਾਂਦੇ ਹਨ।

ਝੂਠ ਦੀ ਹੋਂਦ ਸੱਚ ਨਾਲ ਹੁੰਦੀ ਹੈ, ਜਿਵੇਂ ਰੱਸੀ ਦੇ ਬਿਨਾਂ ਸੱਪ ਦਾ ਅਤੀਤ ਨਹੀਂ ਹੈ। ਕਿਉਂਕਿ ਝੂਠ ਦੀ ਮੌਜੂਦਗੀ ਸੱਚ ਦੇ ਕਾਰਨ ਹੈ, ਇਹ ਸਾਨੂੰ ਕਿਸੀ ਬੁਰੇ ਸੁਪਨੇ ਦੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਜੋ ਸਾਡੇ ਸਰੀਰ ਨੂੰ ਨੀਂਦ 'ਚ ਪਸੀਨੇ ਨਾਲ ਤਰ-ਬਤਰ ਕਰ ਸਕਦਾ ਹੈ।

ਝੂਠ ਦੀ ਪਛਾਣ ਲਈ ਸ਼੍ਰੀ ਕ੍ਰਿਸ਼ਨ ਦੁਆਰਾ ਦਿੱਤਾ ਗਿਆ ਪਰਖ ਦਾ ਤਰੀਕਾ ਇਹ ਸਿਧਾਂਤ ਹੈ ਕਿ - ‘ਜੋ ਅਤੀਤ ’ਚ ਮੌਜੂਦ ਨਹੀਂ ਸੀ ਅਤੇ ਭਵਿੱਖ 'ਚ ਨਹੀਂ ਹੋਵੇਗਾ।

ਜੇਕਰ ਅਸੀਂ ਇੰਦਰੀਜਨ ਸੁੱਖ ਦੀ ਉਦਾਹਰਣ ਲੈਂਦੇ ਹਾਂ, ਤਾਂ ਇਹ ਪਹਿਲਾਂ ਵੀ ਨਹੀਂ ਸੀ ਅਤੇ ਕੁਝ ਸਮੇਂ ਬਾਅਦ ਨਹੀਂ ਹੋਵੇਗਾ। ਦਰਦ ਅਤੇ ਹੋਰ ਸਾਰੇ ਮਾਮਲਿਆਂ 'ਚ ਵੀ ਅਜਿਹਾ ਹੀ ਹੈ। ਇਸ ਸਬੰਧ 'ਚ ਸੰਕੇਤ ਇਹ ਹੈ ਕਿ ' ਸਮੇਂ 'ਚ ਮੌਜੂਦ ਹੈ, ਜਦਕਿ ਸੱਚ ਸ਼ਾਸ਼ਵਤ ਹੈ।

ਸੱਚ ਅੰਤਰ ਆਤਮਾ ਹੈ, ਜੋ ਸ਼ਾਸ਼ਵਤ ਹੈ ਅਤੇ ਹੰਕਾਰ ਝੂਠ ਹੈ ਜੋ ਅੰਤਰ ਆਤਮਾ ਦੇ ਸਮਰਥਨ 'ਚ ਖੁਦ ਨੂੰ ਬਣਾਏ ਰੱਖਦਾ ਹੈ।ਜਿਸ ਦਿਨ ਅਸੀਂ ਰੱਸੀਨੁਮਾ ਆਤਮਾ ਦੀ ਖੋਜ ਕਰ ਲੈਂਦੇ ਹਾਂ, ਉਦੋਂ ਤੱਕ ਸੱਪਨੁਮਾ ਹੰਕਾਰ ਆਪਣੇ ਆਪ ਗਾਇਬ ਹੋ ਜਾਂਦਾ ਹੈ।

 


Contact Us

Loading
Your message has been sent. Thank you!