Gita Acharan |Punjabi

ਜੇਕਰ ਇਕ ਸ਼ਬਦ ਸੰਪੂਰਨ ਗੀਤਾ ਦਾ ਵਰਣਨ ਕਰ ਸਕਦਾ ਹੈ ਤਾਂ ਉਹ ਹੋਵੇਗਾ ਦ੍ਰਿਸ਼ਟਾ ਭਾਵ ਗਵਾਹ, ਜੋ ਕਈ ਸੰਦਰਭਾਂ 'ਚ ਵਰਤਿਆ ਜਾਂਦਾ ਹੈ। ਇਸ ਦੀ ਸਮਝ ਮਹੱਤਵਪੂਰਣ ਹੈ, ਕਿਉਂਕਿ ਸਾਡੇ 'ਚੋਂ ਵਧੇਰੇ ਲੋਕ ਸੋਚਦੇ ਹਨ ਕਿ ਸਭ ਕੁਝ ਅਸੀਂ ਹੀ ਕਰਦੇ ਹਾਂ ਅਤੇ ਸਥਿਤੀਆਂ ਨੂੰ ਕੰਟਰੋਲ ਕਰਦੇ ਹਾਂ।

 

ਅਰਜੁਨ, ਜੋ ਕੁਰੂਕਸ਼ੇਤਰ ਜੰਗ ਦੇ ਸਮੇਂ ਲਗਭਗ 60 ਸਾਲ ਦਾ ਸੀ, ਨੇ ਇਕ ਚੰਗੀ ਜ਼ਿੰਦਗੀ ਬਿਤਾਈ ਸੀ ਅਤੇ ਹਰ ਤਰ੍ਹਾਂ ਦੀ ਵਿਲਾਸਤਾ ਦਾ ਆਨੰਦ ਲਿਆ ਸੀ। ਇਕ ਯੋਧਾ ਦੇ ਰੂਪ 'ਚ ਉਸ ਨੇ ਕਈ ਜੰਗਾਂ' ਨੂੰ ਜਿੱਤਿਆ ਸੀ।ਜੰਗ ਦੇ ਸਮੇਂ, ਉਸ ਨੇ ਮਹਿਸੂਸ ਕੀਤਾ ਕਿ ਉਹ ਕਰਤਾ ਹੈ ਅਤੇ ਉਸ ਨੂੰ ਲੱਗਾ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਾਂ ਦੀ ਮੌਤ ਦੇ ਲਈ ਜ਼ਿੰਮੇਵਾਰ ਹੋਵੇਗਾ, ਇਸ ਕਾਰਨ ਜੰਗ ਦੇ ਮੈਦਾਨ 'ਚ ਉਸ ਨੂੰ ਵਿਸ਼ਾਦ ਹੋਇਆ। ਸੰਪੂਰਨ ਗੀਤਾ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਉਸ ਨੂੰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਉਹ ‘ਕਰਤਾ ਨਹੀਂ ਹੈ। ਸੁਭਾਵਿਕ ਸਵਾਲ ਹੈ ਕਿ ਜੇਕਰ ਮੈਂ ਕਰਤਾ ਨਹੀਂ ਹਾਂ, ਤਾਂ ਮੈਂ ਕੀ ਹਾਂ।

 

ਭਗਵਾਨ ਗੀਤਾ ਸਮਝਾਉਂਦੇ ਹਨ ਕਿ ਅਰਜੁਨ ਦ੍ਰਿਸ਼ਟਾ ਹੈ, ਗਵਾਹ ਹੈ।

 

60 ਸਾਲਾਂ ਦੀ ਜ਼ਿੰਦਗੀ ਦੇ ਚੰਗੇ ਅਤੇ ਬੁਰੇ ਤਜਰਬਿਆਂ ਦੇ ਕਾਰਨ, ਅਰਜੁਨ ਨੂੰ ਇਸ ਵਿਚਾਰ ਨੂੰ ਸਮਝਣਾ ਮੁਸ਼ਕਲ ਲੱਗਦਾ ਹੈ ਕਿ ਉਹ ਸਿਰਫ ਇਕ ਗਵਾਹ ਹੈ, ਨਾ ਕਿ ਕਰਤਾ। ਸਿਰਫ ਭਗਵਾਨ ਦੀ ਵਿਆਖਿਆ ਹੀ ਉਸ ਨੂੰ ਇਸ ਤੱਥ ਦੇ ਬਾਰੇ 'ਚ ਸੰਤੁਸ਼ਟ ਕਰਦੀ ਹੈ। ਹਾਲਾਂਕਿ ਵਧੇਰੇ ਸੰਸਕ੍ਰਿਤੀਆਂ ਸਾਨੂੰ ਦੱਸਦੀਆਂ ਹਨ ਕਿ ਅਸੀਂ ਸਿਰਫ ਇਕ ਦ੍ਰਿਸ਼ਟਾ ਹਾਂ, ਪਰ ਜੋ ਆਪਣੀ ਅਧਿਆਤਮਿਕ ਯਾਤਰਾ ਦੀ ਸ਼ੁਰੂਆਤ 'ਚ ਹੈ, ਉਹ ਇਸ ਵਿਚਾਰ ਤੋਂ ਭੂਮਿਤ ਹੋ ਜਾਂਦੇ ਹਨ।

 

ਦ੍ਰਿਸ਼ਟਾਬੁੱਧੀ ਦੀ ਇਕ ਅਵਸਥਾਹੈ ਪਰ ਭੌਤਿਕ ਦੁਨੀਆ 'ਚ ਇਸਦਾ ਆਭਾਸ ਨਹੀਂ ਹੁੰਦਾ ਹੈ। ਇਹ ਉਹ ਸਮਰੱਥਾ ਹੈ ਜੋ ਸਾਨੂੰ ਆਪਣੇ ਆਲੇ-ਦੁਆਲੇ ਦਿਨ-ਪ੍ਰਤੀਦਿਨ ਹੋਣ ਵਾਲੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਅੰਦਰੂਨੀ ਰੂਪ ਨਾਲ ਸਥਿਰ ਰਹਿਣ 'ਚ ਮਦਦ ਕਰਦੀ ਹੈ। ਹਾਲਾਂਕਿ ਭੌਤਿਕ ਦੁਨੀਆ 'ਚ ਸਾਨੂੰ ਸੁੱਖ ਅਤੇ ਦੁੱਖ ਦੇ ਦਵੰਦ 'ਚੋਂ ਲੰਘਣਾ ਪੈਂਦਾ ਹੈ ਪਰ ਬੁੱਧੀ ਦੀ ਇਹ ਅਵਸਥਾ ਸਾਨੂੰ ਕਿਸੇ ਕਰਮਫਲ ਦੀ ਇੱਛਾ ਦੇ ਬਿਨਾਂ ਕਰਮ ਕਰਨ `ਚ ਮਦਦ ਕਰੇਗੀ।ਇਹ ਸਾਡੀਆਂ ਭਾਵਨਾਵਾਂ ਨੂੰ ਗਵਾਹ ਭਾਵ ਨਾਲ ਦੇਖਣ ਅਤੇ ਉਨ੍ਹਾਂ ਨੂੰ ਅਧੀਨ ਕਰਨ ਦੀ ਸਮਰੱਥਾ ਹੈ।


Contact Us

Loading
Your message has been sent. Thank you!