Gita Acharan |Punjabi

ਅਸੀਂ ਸਾਰੇ ਹੀ ਵੱਖ-ਵੱਖ ਪੱਖਾਂ ਦੇ ਅਧਾਰ ’ਤੇ ਆਪਣੇ- ਆਪਣੇ ਪਰਿਵਾਰ ਅਤੇ ਸਮਾਜ ਲਈ ਕਈ ਤਰ੍ਹਾਂ ਦੇ ਫੈਸਲੇ ਲੈਂਦੇ ਹਾਂ। ਸ੍ਰੀ ਕ੍ਰਿਸ਼ਨ ਸਾਨੂੰ ਇਹ ਫੈਸਲੇ ਲੈਣ ਲਈ ਅਗਲੇ ਪੱਧਰ ‘ਯੋਗਹ ਕਰਮਸੁ ਕੋਸ਼ੱਲਮ’ ਤੱਕ ਜਾਣ ਲਈ ਉਤਸ਼ਾਹਿਤ ਕਰਦੇ ਹਨ, ਜਦੋਂ ਉਹ ਕਹਿੰਦੇ ਹਨ ‘ਯੋਗ ਕਰਮਸੁ ਕੌਸ਼ੱਲਮ’ ਜਿਸ ਦਾ ਅਰਥ ਹੈ ਕਿ ਯੋਗ ਵਿੱਚ ਹਰ ਕਰਮ ਇਕਸਾਰਤਾ ਲਿਆਉਣ ਵਾਲਾ ਹੁੰਦਾ ਹੈ (2.50)। ਇਹ ਸਾਡੇ ਵੱਲੋਂ ਕਰਤਾਪਣ ਅਤੇ ਅਹੰਕਾਰ ਦਾ ਤਿਆਗ ਕਰਕੇ ਉਸ ਇਕਸਾਰਤਾ ਦਾ ਅਨੁਭਵ ਕਰਨ ਲਈ ਕਹਿੰਦੀ ਹੈ ਜਿਹੜੀ ਇਕ ਫੁੱਲ ਦੀ ਸੁੰਦਰਤਾ ਅਤੇ ਉਸ ਦੀ ਸੁਗੰਧੀ ਵਾਂਗੂੰ ਵਹਿ ਰਹੀ ਹੈ।

ਕਰਤਾ ਦੇ ਰੂਪ ਵਿੱਚ ਸਾਡੇ ਸਾਰੇ ਫੈਸਲੇ ਆਪਣੇ ਤੇ ਆਪਣੇ ਪਰਿਵਾਰ ਦੇ ਲਈ ਸੁੱਖ ਪ੍ਰਾਪਤ ਕਰਨ ਅਤੇ ਦੁੱਖਾਂ ਤੋਂ ਬਚਣ ਲਈ ਨਿਰਦੇਸ਼ਿਤ ਹੁੰਦੇ ਹਨ। ਸਫ਼ਰ ਦੀ ਅਗਲੀ ਪੱਧਰ ਸੰਤੁਲਿਤ ਫੈਸਲਾ ਲੈਣਾ ਹੈ, ਖਾਸ ਕਰਕੇ ਉਦੋਂ, ਜਦੋਂ ਅਸੀਂ ਸੰਗਠਨਾਂ ਅਤੇ ਸਮਾਜ ਦੇ ਲਈ ਜ਼ਿੰਮੇਵਾਰ ਹੁੰਦੇ ਹਾਂ, ਭਾਵੇਂ ਕਰਤਾ ਹਾਲੇ ਵੀ ਮੌਜੂਦ ਹੈ।

ਇੱਥੇ ਸ੍ਰੀ ਕ੍ਰਿਸ਼ਨ ਉਸ ਉੱਚੇ ਪੱਧਰ ਦੀ ਗੱਲ ਕਰ ਰਹੇ ਹਨ ਜਿੱਥੇ ਕਰਤਾਪਣ ਨੂੰ ਹੀ ਤਿਆਗ ਦਿੱਤਾ ਜਾਂਦਾ ਹੈ ਅਤੇ ਅਜਿਹੇ ਵਿਅਕਤੀ ਵੱਲੋਂ ਜੋ ਕੁੱਝ ਵੀ ਕੀਤਾ ਜਾਂਦਾ ਹੈ ਉਹ ਸੰਤੁਲਿਤ ਹੈ। ਉਹ ਸਰਵ ਵਿਆਪੀ ਚੇਤੰਨਤਾ ਉਨ੍ਹਾਂ ਲਈ ਕਰਤਾ ਬਣ ਜਾਂਦੀ ਹੈ।

ਯਾਤਰਾ ਦਾ ਇਹ ਭਾਗ ਸਾਰੇ ਨਿਰਣਾ ਕਾਰੀਆਂ ਲਈ ਇਕ ਉਹ ਮਹੱਤਵਪੂਰਨ ਭਾਗ ਹੁੰਦਾ ਹੈ, ਜਿਹੜਾ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਨੂੰ ‘ਯੋਗਹ ਕਰਮਸੁ ਕੌਸ਼ਲਮ’ ਨੂੰ ਆਪਣਾ ਆਦਰਸ਼ ਵਾਕ ਦੇ ਰੂਪ ਵਿੱਚ ਅਪਨਾਉਣ ਲਈ ਪ੍ਰੇਰਿਤ ਕਰਦਾ ਹੈ।

ਇਹ ਸਾਡੀਆਂ ਭਾਵਨਾਵਾਂ, ਪੂਰਵ-ਗ੍ਰਹਿਆਂ ਅਤੇ ਯਾਦਾਂ ਦੀ ਪਛਾਣ ਨਾ ਕਰਨ ਦੇ ਬਾਰੇ ਵਿੱਚ ਹੈ ਕਿਉਂਕਿ ਇਹ ਤੱਥਾਂ ਨੂੰ ਆਪਣੇ ਵਿੱਚ ਸਮਾ ਲੈਣ ਦੀ ਸਾਡੀ ਸਮਰੱਥਾ ਨੂੰ ਘਟਾਉਂਦੀਆਂ ਹਨ ਅਤੇ ਇਸ ਪ੍ਰਕਾਰ ਖ਼ਰਾਬ ਫੈਸਲੇ ਕੀਤੇ ਜਾਂਦੇ ਹਨ। ਇਹ ਧਰੁੱਵਾਂ ਦੀ ਚਪੇਟ ਵਿੱਚ ਆਉਣ ਉੱਤੇ ਜਲਦੀ ਹੀ ਮੁੜ ਕੇ ਵਿਚਕਾਰ ਆਉਣ ਬਾਰੇ ਹੈ ਜਿਹੜੀਆਂ ਮਾਨਵੀ ਗਤੀਵਿਧੀਆਂ/ਅੰਤਰਕਿਰਿਆਵਾਂ ਰਾਹੀਂ ਪੈਦਾ ਹੁੰਦੀਆਂ ਹਨ।

ਕਾਨੂੰਨ ਨੂੰ ਲਾਗੂ ਕਰਨਾ ਜਾਂ ਕੋਈ ਨਿਰਣਾ ਲੈਣਾ ਸਦਾ ਸੁਖਦਾਈ ਨਹੀਂ ਹੁੰਦਾ। ਨਿਰਪੱਖ ਰਹਿਣ ਨਾਲ ਸਾਨੂੰ ਪ੍ਰਸ਼ੰਸਾ ਅਤੇ ਅਲੋਚਨਾ ਦੋਵਾਂ ਨੂੰ ਸਹਿਣ ਕਰਨ ਦੀ ਤਾਕਤ ਮਿਲਦੀ ਹੈ।

ਜੋ ਪੂਰੀ ਦ੍ਰਿੜ੍ਹਤਾ ਨਾਲ ਵਿਚਕਾਰ ਸਥਿਤ ਹੁੰਦੇ ਹਨ ਉਨ੍ਹਾਂ ਲਈ ਬੁੱਧੀ, ਊਰਜਾ ਅਤੇ ਰਹਿਮ ਦੇ ਮਾਮਲੇ ਵਿੱਚ ਅਸੀਮ ਸਮਰੱਥਾ ਮੌਜੂਦ ਹੁੰਦੀ ਹੈ। ਅਜਿਹੇ ਸਾਧਨਾਂ ਤੱਕ ਪਹੁੰਚ ਦੁਆਰਾ ਕੋਈ ਵਿਅਕਤੀ ਇਸ ਪ੍ਰਗਟ/ਭੌਤਿਕੀ ਸੰਸਾਰ ਦੇ ਦ੍ਰਿਸ਼ਟੀਕੋਣ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪਾਬੰਦ ਹੋ ਜਾਂਦਾ ਹੈ। ਧਰਤੀ ਉੱਤੇ ਜੀਵਨ ਸੰਭਵ ਹੈ ਕਿਉਂਕਿ ਇਹ ਵਿਚਕਾਰ ਖੜ੍ਹੀ ਹੈ, ਨਾ ਤਾਂ ਸੂਰਜ ਦੇ ਬਹੁਤੀ ਨੇੜੇ ਹੈ ਅਤੇ ਨਾ ਹੀ ਦੂਰ, ਜਿਸ ਨਾਲ ਪਾਣੀ ਦੀ ਤਰਲ ਰੂਪ ਵਿੱਚ ਪ੍ਰਾਪਤੀ ਸੰਭਵ ਹੈ।


Contact Us

Loading
Your message has been sent. Thank you!