Gita Acharan |Punjabi

ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਸਾਨੂੰ ਕਰਮ ਕਰਨ ਦਾ ਅਧਿਕਾਰ ਹੈ ਪਰ ਕਰਮਫਲ ਤੇ ਸਾਡਾ ਕੋਈ ਅਧਿਕਾਰ ਨਹੀਂ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਅਕਰਮ ਵੱਲ ਵਧੀਏ, ਜੋ ਹਾਲਾਤਾਂ ਦੀ ਪ੍ਰਤੀਕਿਰਿਆ ਮਾਤਰ ਹੈ। ਜੇਕਰ ਸ਼੍ਰੀ ਕ੍ਰਿਸ਼ਨ ਅਕਰਮ ਸ਼ਬਦ ਦੀ ਵਰਤੋਂ ਕਰਦੇ ਹਨ, ਜਿਸ ਦਾ ਸ਼ਾਬਦਿਕ ਅਰਥ ਨਿਸ਼ਕ੍ਰਿਅਤਾ ਹੈ, ਸੰਦਰਭ ਤੋਂ ਪਤਾ ਲੱਗਦਾ ਹੈ ਕਿ ਇਹ ਪ੍ਰਤੀਕਿਰਿਆ ਨੂੰ ਦਰਸਾਉਂਦਾ ਹੈ। ਸ਼ਲੋਕ 2.47 ਜਾਗਰੂਕਤਾ ਅਤੇ ਕਰੁਣਾ ਦੀ ਗੱਲ ਕਰਦਾ ਹੈ, ਜਾਗਰੂਕਤਾ ਉਹ ਹੈ, ਜਿਸ ਚ ਕਰਮ ਅਤੇ ਕਰਮਫਲ ਵੱਖ-ਵੱਖ ਹੈ ਅਤੇ ਦੂਸਰਿਆਂ ਅਤੇ ਖੁਦ ਦੇ ਪ੍ਰਤੀ ਕਰੁਣਾ ਦਾ ਭਾਵ ਹੋਵੇ।

 

ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕਰਮ ਕੀਤੇ ਬਿਨਾਂ, ਸਾਡਾ ਜੀਵਤ  ਰਹਿਣਾ ਅਸੰਭਵ ਹੈ ( 3.8 ) ਕਿਉਂਕਿ ਭੌਤਿਕ ਸਰੀਰ ਦੀ ਸੰਭਾਲ ਲਈ ਖਾਣੇ ਆਦਿ ਵਰਗੇ ਕਰਮਾਂ ਦੀ ਲੋੜ ਹੁੰਦੀ ਹੈ। ਸਤਵ, ਤਮੋ ਅਤੇ ਰਜੋ ਗੁਣ ਸਾਡੇ ਲਗਾਤਾਰ ਕਰਮ (3.5) ਵੱਲ ਲੈ ਜਾਂਦੇ ਹਨ।ਇਸ ਲਈ ਅਕਰਮ ਲਈ ਸ਼ਾਇਦ ਹੀ ਕੋਈ ਥਾਂ ਹੋਵੇ।

 

ਜੇਕਰ ਅਸੀਂ ਸਮਾਚਾਰਾਂ 'ਤੋਂ ਲੰਘਦੇ ਸਮੇਂ ਆਪਣੀਆਂ ਪ੍ਰਵ੍ਰਿਤੀਆਂ 'ਤੇ ਗੌਰ ਕਰਦੇ ਹੋ ਤਾਂ ਮਹਿਸੂਸ ਕਰੋਗੇ ਕਿ ਜਦੋਂ ਅਸੀਂ ਆਪਣੇ ਸਾਂਝਾ ਮਿਥਕਾਂ ਅਤੇ ਵਿਸ਼ਵਾਸਾਂ ਜਿਵੇਂ ਧਰਮ, ਜਾਤੀ, ਰਾਸ਼ਟਰੀਅਤਾ ਅਤੇ ਵਿਚਾਰਧਾਰਾ ਆਦਿ ਨਾਲ ਸੰਬੰਧਤ ਖਬਰਾਂ ਨੂੰ ਦੇਖਦੇ ਜਾਂ ਸੁਣਦੇ ਜਾਂ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਉਨ੍ਹਾਂ ਸਰਗਰਮੀਆਂ (ਕਰਮਾਂ) ਨੂੰ ਲੈ ਕੇ ਵੱਖ- ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਪੈਦਾ ਹੁੰਦੀਆਂ ਹਨ, ਉਹ ਭਾਵੇਂ ਸਾਡੀਆਂ ਮਾਨਤਾਵਾਂ ਦੇ ਸਮਰਥਨ 'ਚ ਹੋਵੇ ਜਾਂ ਵਿਰੋਧ 'ਚ। ਪਰਿਵਾਰ ਅਤੇ ਕਾਰਜਸਥਾਨ 'ਚ ਸਾਡੀ ਗੱਲਬਾਤ ਨਾਲ ਵੀ ਅਜਿਹਾ ਹੀ ਹੈ, ਜਿਥੇ ਇਹ ਜ਼ਿਆਦਾਤਰ ਪ੍ਰਤੀਕਿਰਿਆ ਹੈ, ਜੋ ਸ਼ਬਦਾਂ ਅਤੇ ਕੰਮਾਂ ਦੇ ਸੰਦਰਭ 'ਚ ਇਕ ਵੰਡ ਕਰਨ ਵਾਲੇ ਦਿਮਾਗ 'ਚੋਂ ਨਿਕਲਦੀ ਹੈ।

 

ਹਾਲਾਤਾਂ ਅਤੇ ਲੋਕਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ, ਸਾਡੇ ਜੀਵਨ ਤੋਂ ਖੁਸ਼ੀ ਨੂੰ ਖੋਹ ਲੈਂਦੀ ਹੈ, ਕਿਉਂਕਿ ਅਸੀਂ ਜਾਗਰੂਕਤਾ ਅਤੇ ਕਰੁਣਾ ਤੋਂ ਪ੍ਰੇਰਿਤ ਨਿਸ਼ਕਾਮ ਕਰਮ ਦੇ ਮੌਕੇ ਤੋਂ ਖੁੰਝ ਜਾਂਦੇ ਹਾਂ। ਇਕ ਬੁੱਧੀ ਜੋ ਜਾਗਰੂਕ ਹੈ, ਉਹ ਦੂਸਰਿਆਂ ਦੇ ਦ੍ਰਿਸ਼ਟੀਕੋਣ ਨੂੰ ਬਿਹਤਰ ਢੰਗ ਨਾਲ ਸਮਝਣ 'ਚ ਸਮਰੱਥ ਹੋਵੇਗੀ ਅਤੇ ਬਾਅਦ 'ਚ ਹਮਦਰਦੀਪੂਰਨ ਤਰੀਕੇ ਨਾਲ ਕੰਮ ਕਰੇਗੀ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਦੂਸਰਿਆਂ ਦੇ ਕਰਮਾਂ ਦੇ ਜਵਾਬ 'ਚ ਆਪਣੇ ਅੰਦਰ ਪੈਦਾ ਅਕਰਮ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਨਾਲ ਹੀ ਸ਼੍ਰੀ ਕ੍ਰਿਸ਼ਨ ਸਾਨੂੰ ਅਜਿਹੇ ਕਰਮਾਂ ਨੂੰ ਨਾ ਕਰਨ ਦੀ ਸਲਾਹ ਦਿੰਦੇ ਹਨ ਜੋ ਦੂਸਰਿਆਂ 'ਚ ਪ੍ਰਤੀਕਿਰਿਆ ਪੈਦਾ ਕਰੇ। ਇਸ ਦਾ ਅਭਿਆਸ ਕਰਨ ਨਾਲ ਅਸੀਂ ਆਨੰਦ ਦੇ ਉੱਚ ਪੱਧਰ 'ਤੇ ਪਹੁੰਚ ਜਾਵਾਂਗੇ।


Contact Us

Loading
Your message has been sent. Thank you!