ਗੀਤਾ ਦੇ ਪ੍ਰਸਿੱਧ ਸ਼ਲੋਕ, 2.47 'ਚ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਾਨੂੰ ਕਰਮ ਕਰਨ ਦਾ ਹੀ ਅਧਿਕਾਰ ਹੈ, ਉਸ ਦੇ ਨਤੀਜੇ ਭਾਵ ਕਰਮਫਲ ਤੇ ਸਾਡਾ ਕੋਈ ਅਧਿਕਾਰ ਨਹੀਂ ਹੈ।ਉਹ ਅੱਗੇ ਕਹਿੰਦੇ ਹਨ ਕਿ ਕਰਮਫਲ ਸਾਡੇ ਕਿਸੇ ਵੀ ਕੰਮ ਲਈ ਪ੍ਰੇਰਣਾ ਨਹੀਂ ਹੋਣਾ ਚਾਹੀਦਾ ਅਤੇ ਇਹ ਵੀ ਕਿ ਸਾਨੂੰ ‘ਅਕਰਮ ਵੱਲ ਝੁਕਣਾ ਨਹੀਂ ਚਾਹੀਦਾ। ਇਹ ਗੀਤਾ ਦਾ ਸਭ ਤੋਂ ਵੱਧ ਦੁਹਰਾਇਆ ਜਾਣ ਵਾਲਾ ਸ਼ਲੋਕ ਹੈ, ਕਿਉਂਕਿ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ 'ਚ ਇਸ ਨੂੰ ਦੇਖਿਆ ਜਾ ਸਕਦਾ ਹੈ।
ਸ਼੍ਰੀ ਕ੍ਰਿਸ਼ਨ ਸੰਕੇਤ ਕਰਦੇ ਹਨ (7.21-7.22) ਕਿ ਸ਼ਰਧਾ ਚਮਤਕਾਰ ਕਰ ਸਕਦੀ ਹੈ। ਇਸ ਸ਼ਲੋਕ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਸ਼੍ਰੀ ਕ੍ਰਿਸ਼ਨ 'ਤੇ ਸ਼ਰਧਾ ਰੱਖ ਕੇ ਬਿਨਾਂ ਇਸ ਦੇ ਤਰਕ 'ਚ ਡੂੰਘਾਈ ਨਾਲ ਉਤਰੇ ਜਾਂ ਬਿਨਾਂ ਇਸ ਦੇ ਵੱਖ-ਵੱਖ ਪਹਿਲੂਆਂ ਦੇ ਵਿਸ਼ਲੇਸ਼ਣ ਦਾ ਯਤਨ ਕੀਤੇ, ਆਪਣੇ ਜੀਵਨ 'ਚ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। ਸਾਨੂੰ ਸ਼੍ਰੀ ਕ੍ਰਿਸ਼ਨ 'ਚ ਆਪਣੀ ਸ਼ਰਧਾ ਗੂੜ੍ਹੀ ਕਰਨੀ ਚਾਹੀਦੀ ਹੈ ਅਤੇ ਉਸ ਦਾ ਅਭਿਆਸ ਸ਼ੁਰੂ ਕਰਨਾ ਚਾਹੀਦਾ ਹੈ। ਇਸ ਸ਼ਲੋਕ ਦੇ ਸ਼ਾਬਦਿਕ ਅਰਥ ਨੂੰ ਵਿਵਹਾਰ 'ਚ ਲਿਆਉਣਾ ਹੀ ਸਾਨੂੰ ਕਰਮਯੋਗ ਦੇ ਸਿਖਰ 'ਤੇ ਲੈ ਜਾ ਸਕਦਾ ਹੈ।
ਦੂਜਾ ਪਹਿਲੂ ਇਹ ਹੈ ਕਿ ਆਪਣੇ ਕਰਮਾਂ ਦੇ ਨਤੀਜੇ 'ਤੇ ਧਿਆਨ ਕੇਂਦਰਿਤ ਕਰਨ ਨਾਲ ਅਸੀਂ ਖੁਦ ਕਰਮ ਤੋਂ ਦੂਰ ਹੋ ਜਾਵਾਂਗੇ ਅਤੇ ਨਤੀਜੇ ਵਜੋਂ, ਕਰਮਫਲ ਤੋਂ ਹੀ ਵਾਂਝੇ ਹੋ ਜਾਵਾਂਗੇ। ਜਿਵੇਂ ਇਕ ਵਿਦਿਆਰਥੀ ਖਰਾਬ ਤਰੀਕੇ ਨਾਲ ਹੋਏ ਕਰਮ ਭਾਵ ਪੜ੍ਹਾਈ ਕਦੇ ਵੀ ਇੱਛਤ ਕਰਮ ਦਾ ਫਲ ਜੋ ਕਿ ਚੰਗਾ ਪ੍ਰੀਖਿਆ ਨਤੀਜਾ ਹੈ, ਨਹੀਂ ਦੇ ਸਕਦਾ ਹੈ।ਸ਼੍ਰੀ ਕ੍ਰਿਸ਼ਨ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਸਾਨੂੰ ਕਿਸੇ ਵੀ ਹਾਲਤ 'ਚ ਆਪਣਾ ਸਰਬਉੱਤਮ ਪ੍ਰਦਰਸ਼ਨ ਕਰਨ 'ਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਤੀਜਾ, ਕਰਮ ਵਰਤਮਾਨ ਪਲ 'ਚ ਹੁੰਦਾ ਹੈ ਅਤੇ ਕਰਮਫਲ ਹਮੇਸ਼ਾ ਭਵਿੱਖ 'ਚ ਹੁੰਦਾ ਹੈ, ਜੋ ਕਈ ਸੰਭਾਵਨਾਵਾਂ ਦਾ ਸੰਯੋਜਨ ਹੈ। ਸ਼੍ਰੀ ਕ੍ਰਿਸ਼ਨ ਹਮੇਸ਼ਾ ਵਰਤਮਾਨ ਪਲ 'ਚ ਰਹਿਣ ਦੀ ਸਲਾਹ ਦਿੰਦੇ ਹਨ, ਕਿਉਂਕਿ ਸਾਡੇ ਕੋਲ ਸਿਰਫ ਵਰਤਮਾਨ 'ਤੇ ਕੰਟਰੋਲ ਹੈ ਪਰ ਭਵਿੱਖ ਜਾਂ ਅਤੀਤ 'ਤੇ ਕੋਈ ਕੰਟਰੋਲ ਨਹੀਂ ਹੈ।
ਨਜ਼ਰੀਆ ਜਾਂ ਸਮਝ ਜੋ ਵੀ ਹੋਵੇ, ਇਸ ਸ਼ਲੋਕ 'ਚ ਸੁੱਖ ਅਤੇ ਦੁੱਖਦੀਆਂ ਕਦੇ ਨਾ ਖਤਮਹੋਣ ਵਾਲੀਆਂ ਲਹਿਰਾਂ ਨੂੰ ਪਾਰ ਕਰਨ 'ਚ ਸਾਡੀ ਮਦਦ ਕਰ ਕੇ ਸਾਡੇ 'ਚ ਸਮਾਨਤਾ ਲਿਆਉਣ ਦੀ ਸਮਰੱਥਾ ਹੈ।
