Gita Acharan |Punjabi

ਇਹ ਕਿਹਾ ਜਾਂਦਾ ਹੈ ਕਿ ਹਰ ਸਵੇਰ ਨੂੰ ਸਾਡਾ ਨਵਾਂ ਜਨਮ ਹੰੁਦਾ ਹੈ, ਜਿਹੜਾ ਸਮੇਂ ਦੀ ਦ੍ਰਿਸ਼ਟੀ ਨਾਲ ਇਕ ਪੁਨਰ-ਜਨਮ ਹੰੁਦਾ ਹੈ। ਇਸ ਸੰਬੰਧੀ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਬ੍ਰਹਮਾ (ਨਿਰਮਾਤਾ) ਦਾ ਵੀ ਇਕ ਦਿਨ ਤੇ ਰਾਤ ਹੈ, ਪਰ ਉਹ ਇਕ ਵੱਖਰਾ ਸਮਾਂ ਪੈਮਾਨਾ ਹੈ (8.17)। ਸਵੇਰੇ ਦਿਨ ਚੜ੍ਹਨ ਨਾਲ ਉਸ ਪ੍ਰਮਾਤਮਾ ਦੀ ਸਾਰੀ ਸਿਰਜਣਾ (ਕੁਦਰਤ) ਪ੍ਰਗਟ ਹੋ ਜਾਂਦੀ ਹੈ ਤੇ ਰਾਤ ਨੂੰ ਵਾਪਸ ਬ੍ਰਹਮਾ ਦੁਆਰਾ ਬਣਾਈ ਰਾਤ ਦੀ ਧੂੜ ਵਿੱਚ ਵਿਲੀਨ ਹੋ ਜਾਂਦੀ ਹੈ (8.18)। ਇਹ ਇਕ ਸਥਿਰ ਚੱਕਰਵਾਤੀ ਹੈ (8.19)। ਸਮੇਂ ਦੇ ਪ੍ਰਭਾਵ ਵਿੱਚ ਆਉਣ ਵਾਲੀ ਹਰ ਇਕ ਚੀਜ਼ ਪ੍ਰਕਿਰਿਆ ਹੈ।

 

ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਇਸ ਅਦ੍ਰਿਸ਼ (ਅਪ੍ਰਗਟ) ਤੋਂ ਵੀ ਪਰੇ ਇਕ ਹੋਰ ਵਿਲੱਖਣ, ਅਪ੍ਰਗਟ, ਸਦੀਵੀ ਤੇ ਪਰਮਸੰਪੂਰਨ ਭਾਵ ਹੈ, ਜਿਹੜਾ ਸਮੇਂ ਅਨੁਸਾਰ ਵਿਲੀਨ ਹੋਣ ਤੋਂ ਵੀ ਉੱਪਰ ਹੈ, ਭਾਵ ਵਿਲੀਨ ਨਹੀਂ ਹੰੁਦਾ (8.20)। ਇਸ ਸਲੋਕ ਨੂੰ ਸਮਝਣ ਲਈ ਇਕ ‘ਬੀਜ’ ਸਭ ਤੋਂ ਚੰਗੀ ਉਦਾਹਰਨ ਹੈ। ਬੀਜ ਦੇ ਅੰਦਰ ਇਕ ਅਪ੍ਰਗਟ ਬਿਰਖ ਛੁਪਿਆ ਹੋਇਆ ਹੰੁਦਾ ਹੈ, ਅਤੇ ਬੀਜ-ਬਿਰਖ-ਬੀਜ ਦਾ ਚੱਕਰ ਚਲਦਾ ਰਹਿੰਦਾ ਹੈ। ਪਰ ਇਨ੍ਹਾਂ ਦੋਵੇਂ ਤੋਂ ਵੀ ਪਰੇ ਇਕ ਰਚਨਾਤਮਕ ਸ਼ਕਤੀ ਹੈ ਜੋ ਇਸ ਚੱਕਰ ਨੂੰ ਸੰਭਵ ਬਣਾਉਂਦੀ ਹੈ, ਅਤੇ ਸ੍ਰੀ ਕਿ੍ਰਸ਼ਨ ਇਸ ਰਚਨਾਤਮਕ ਸ਼ਕਤੀ ਵੱਲ ਹੀ ਇਸ਼ਾਰਾ ਕਰ ਰਹੇ ਹਨ, ਜੋ ਸਮੇਂ ਤੋਂ ਪਰੇ ਹੈ।

 

ਸਮੇਂ ਤੋਂ ਪਰੇ ਕਿਸੇ ਚੀਜ਼ ਨੂੰ ਸਮਝਣਾ ਦਿਮਾਗ ਦੇ ਲਈ ਇਕ ਮੁਸ਼ਕਲ ਕੰਮ ਹੈ। ਵਿਗਿਆਨਕ ਰੂਪ ਤੋਂ ਸਾਪੇਖਤਾ ਦਾ ਸਿਧਾਂਤ (“heory of Relativity) ਇਸ ਜਟਿਲ ਮੁੱਦੇ ਨੂੰ ਸਮਝਣ ਵਿੱਚ ਸਾਡੀ ਮੱਦਦ ਕਰਨ ਦੇ ਕਰੀਬ ਹੈ। ਇਹ ਇਕ ਪੂਰਵ-ਸਿੱਧ ਸਿਧਾਂਤ ਹੈ ਕਿ ਜੇ ਅਸੀਂ ਪ੍ਰਕਾਸ਼ ਦੀ ਗਤੀ ਨਾਲ ਚੱਲਣ ਵਾਲੇ ਫੋਟੋਨ ਉਤੇ ਸਵਾਰੀ ਕਰ ਸਕਦੇ ਹਾਂ, ਤਾਂ ਸਮਾਂ ਰੁਕ ਜਾਂਦਾ ਹੈ। ਇਕ ਫੋਟੋਨ ਜਿਸ ਨੇ ਅਪਣਾ ਸਫਰ ਸ਼ੁਰੂ ਕੀਤਾ ਹੈ (ਇਸ ਧਰਤੀ ਉੱਤੇ ਸਾਡੀ ਘੜੀ ਦੇ ਮੁਤਾਬਕ ਦਸ ਲੱਖ ਸਾਲ ਪਹਿਲਾਂ), ਮਹਿਸੂਸ ਕਰਦਾ ਹੈ ਕਿ ਉਸ ਲਈ ਸਮਾਂ ਰੁਕਿਆ ਹੋਇਆ ਹੈ, ਅਤੇ ਫੋਟੋਨ ਦੇ ਸੱਚ ਲਈ ਸਮੇਂ ਦਾ ਕੋਈ ਸਥਾਨ ਨਹੀਂ ਹੈ।

 

ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ, ਉਸ ਪ੍ਰਮਾਤਮਾ ਜਿਸ ਦੇ ਅੰਤਰਗਤ ਸਾਰੇ ਜੀਵ ਨਿਵਾਸ ਕਰਦੇ ਹਨ ਅਤੇ ਜਿਸ ਪ੍ਰਮਾਤਮਾ ਦੁਆਰਾ ਇਹ ਸਾਰਾ ਜਗਤ ਚਲ ਰਿਹਾ ਹੈ, ਉਹ ਅਸਲ ਵਿੱਚ ਅਡੋਲ ਸ਼ਰਧਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ (8.22), ਅਤੇ ਇਹ ਇਕ ਆਖਰੀ ਨਿਸ਼ਾਨਾ (ਲਕਸ਼) ਹੈ, ਜੋ ਮੇਰਾ ਸਰਵਉਚ ਨਿਵਾਸ ਹੈ, ਜਿੱਥੇ ਪੁੱਜ ਜਾਣ ਤੋਂ ਬਾਦ ਕੋਈ ਵਾਪਸੀ ਨਹੀਂ ਹੰੁਦੀ (8.21)। ਵਾਪਸ ਨਾ ਆਉਣਾ ਭਾਵ ਮੁਕਤੀ ਵਲ ਇਸ਼ਾਰਾ ਕਰਦਾ ਹੈ, ਕਿ ਅਜਿਹਾ ਵਿਅਕਤੀ ਸਮੇਂ ਦੇ ਚੱਕਰ (ਜਨਮ-ਪੁਨਰ ਜਨਮ) ਤੋਂ ਬਾਹਰ ਹੈ। ਇਹ ਸਰਵਉੱਚ ਦੇ ਪ੍ਰਤੀ ਸਮਰਪਣ ਦੇ ਮਾਧਿਅਮ ਰਾਹੀਂ ਪ੍ਰਾਪਤ ਹੰੁਦਾ ਹੈ, ਜਿਹੜਾ ਕਿ ਸਾਡੇ ਸਾਰਿਆਂ ਲਈ ਬਿਨਾਂ ਸ਼ਰਤ ਪਿਆਰ ਹੈ।

https://epaper.jagbani.com/clip?2313760

 


Contact Us

Loading
Your message has been sent. Thank you!