Gita Acharan |Punjabi

 

ਸ੍ਰੀ ਕਿ੍ਰਸ਼ਨ ਨੇ ਦਰਸਾਇਆ ਹੈ ਕਿ ਚਾਰ ਤਰ੍ਹਾਂ ਦੇ ਭਗਤ ਉਨ੍ਹਾਂ ਦੀ ਪੂਜਾ ਕਰਦੇ ਹਨ, ਜਿਨ੍ਹਾਂ ਵਿੱਚ ਕੁਝ ਆਪਣੀਆਂ ਮੁਸ਼ਕਲਾਂ ਦੂਰ ਕਰਨ ਲਈ (ਆਰਤ), ਕੁਝ ਸਫਲਤਾ ਪ੍ਰਾਪਤ ਕਰਨ ਲਈ (ਅਰਥਾਰਥੀ), ਕੁਝ ਗਿਆਨ ਪ੍ਰਾਪਤ ਕਰਨ ਲਈ (ਜਿਗਿਆਸੂ) ਅਤੇ ਗਿਆਨੀ (7.16)। ਉਹ ਗਿਆਨੀ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਦੇ ਹੋਏ ਕਹਿੰਦੇ ਹਨ, ਕਿ ‘‘ਉਨ੍ਹਾਂ ਵਿਚੋਂ ਨਿਤਾਯੁਕਤ (ਦ੍ਰਿੜ੍ਹ ਸੰਕਲਪ) ਸਿਰਫ ਇਕ ਭਾਵ ਨੂੰ ਨਿਸ਼ਾਨਾ ਬਣਾ ਕੇ ਭਗਤੀ ਕਰਨ ਵਾਲੇ ਗਿਆਨੀ ਜਨ, ਅਤੀ ਉੱਤਮ ਹਨ, ਅਜਿਹੇ ਤੱਤ ਰੂਪ ਵਿੱਚ ਮੈਨੂੰ ਜਾਣਨ ਵਾਲੇ ਗਿਆਨੀ ਮੈਨੂੰ ਅਤਿਅੰਤ ਪਿਆਰੇ ਹਨ ਤੇ ਮੈਂ ਉਨ੍ਹਾਂ ਨੂੰ ਅਤਿਅੰਤ ਪਿਆਰਾ ਹਾਂ (7.17)। ਕਈ ਜਨਮਾਂ ਦੀ ਭਗਤੀ ਤੋਂ ਬਾਦ ਅਜਿਹਾ ਪੁਰਸ਼ ਤੱਤ ਗਿਆਨ ਪ੍ਰਾਪਤ ਕਰਕੇ ਮੇਰੇ ਤੱਕ ਪੁੱਜਦਾ ਹੈ (7.19)।

 

ਆਮ ਤੌਰ ਤੇ ‘ਕਈ ਜਨਮਾਂ’ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਸਾਨੂੰ ਗਿਆਨੀ ਬਣਨ ਲਈ ਕਈ ਜਨਮ ਲੈਣੇ ਹੋਣਗੇ, ਭਾਵੇਂ ਕਿ ਅਜਿਹਾ ਕੋਈ ਕਾਰਨ ਮਲੂਮ ਨਹੀਂ ਹੰੁਦਾ। ਸਾਧਾਰਨ ਸਮਝ ਦੇ ਮੁਤਾਬਕ ‘ਜਨਮ’ ਦੀ ਵਿਆਖਿਆ ਸਾਡੇ ਭੌਤਿਕ ਸਰੀਰ ਦੇ ਨਿਰਮਾਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ, ਪਰੰਤੂ ‘ਜਨਮ’ ਦਾ ਅਰਥ ਇਕ ਹੋਰ ਰੂਪ ਵਿੱਚ ਲੈਣ ਨਾਲ ਸਪੱਸ਼ਟਤਾ ਹੋਵੇਗੀ। ਇਹ ਸਾਡੇ ਆਸ ਪਾਸ ਦੀ ਕਿਸੇ ਸਥਿਤੀ ਜਾਂ ਪ੍ਰਸਥਿਤੀ ਦਾ ‘ਜਨਮ’ ਹੋ ਸਕਦਾ ਹੈ ਜਿਹੜਾ ਕਿ ਇਕ ਸਦਾ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ। ਇਹ ਸਥਿਤੀਆਂ ਅਨੁਕੂਲ ਜਾਂ ਪ੍ਰਤੀਕੂਲ ਹੋ ਸਕਦੀਆਂ ਹਨ, ਪਰ ਇਹ ਸਾਰੀਆਂ ਹੀ ਸਾਨੂੰ ਕੁਝ ਨਾ ਕੁਝ ਸਿਖਾਉਂਦੀਆਂ ਹਨ। ਇਹ ਇਸ ਉਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨਾਲ ਵੈਰ ਭਾਵ ਜਾਂ ਪ੍ਰੇਮ ਕਰਨ ਤੋਂ ਬਿਨਾਂ ਕਿੰਨੀ ਜਲਦੀ ਸਿੱਖਦੇ ਹਾਂ।

 

ਸ੍ਰੀ ਕਿ੍ਰਸ਼ਨ ਨੇ ਪਹਿਲਾਂ ਸਿਜਦਾ ਜਾਂ ਪ੍ਰਣਾਮ, ਪੁੱਛਤਾਛ ਅਤੇ ਸੇਵਾ ਦੇ ਮਾਧਿਅਮ ਰਾਹੀਂ ਸਿੱਖਣ ਉੱਤੇ ਜ਼ੋਰ ਦਿੱਤਾ ਹੈ (4.34)। ਇਨ੍ਹਾਂ ਤਿੰਨਾਂ ਮਾਧਿਅਮਾਂ ਦੀ ਵਰਤੋਂ ਸਾਡੇ ਸਾਹਮਣੇ ਆਉਣ ਵਾਲੀ ਹਰ ਪ੍ਰਸਥਿਤੀ ਦੇ ਲਈ, ਸਾਡੇ ਜੀਵਨ ਵਿੱਚ ਮੌਜੂਦ ਲੋਕਾਂ ਲਈ ਅਤੇ ਉਨ੍ਹਾਂ ਪ੍ਰਸਥਿਤੀਆਂ ਲਈ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚੋਂ ਅਸੀਂ ਗੁਜ਼ਰ ਰਹੇ ਹਾਂ। ਉਨ੍ਹਾਂ ਵਿਚੋਂ ਹਰ ਇਕ ਗੁਰੂ ਬਣ ਸਕਦਾ ਹੈ, ਜਦੋਂ ਅਸੀਂ ਉਨ੍ਹਾਂ ਉਤੇ ਸ਼ਰਧਾ ਰੱਖਦੇ ਹਾਂ। ਇਹ ਜਾਗਰੂਕਤਾ ਰਾਹੀਂ ਹੰਕਾਰ ਨੂੰ ਤਿਆਗ ਕੇ ਵਰਤਮਾਨ ਨੂੰ ਬੀਤੇ ਹੋਏ ਕੱਲ੍ਹ ਤੋਂ, ਅਤੇ ਭਵਿੱਖ ਨੂੰ ਵਰਤਮਾਨ ਨਾਲੋਂ ਬਿਹਤਰ ਬਣਾਉਣਾ ਹੈ। ਅਜਿਹਾ ਕਰਨ ਲਈ ਦੂਜਿਆਂ ਨਾਲ ਤੁਲਨਾ ਕਰਨਾ ਛੱਡ ਕੇ ਆਪਣੇ ਖੁਦ ਨਾਲ ਤੁਲਨਾ ਕਰਨੀ ਹੋਵੇਗੀ।

 

ਇਹ ਪ੍ਰਕਿਰਿਆ ਸਾਨੂੰ ਸਦੀਵੀ ਅਵਸਥਾ ਅਰਥਾਤ ਮੁਕਤੀ ਤੱਕ ਲੈ ਜਾ ਸਕਦੀ ਹੈ, ਜਿੱਥੇ ਹੋਰ ਜਾਣਨ ਲਈ ਕੁਝ ਵੀ ਨਹੀਂ ਬਚਦਾ ਹੈ। ਇਸ ਤਰ੍ਹਾਂ ਹਰ ਪ੍ਰਸਥਿਤੀ ਇਕ ਆਨੰਦਮਈ ਨਾਟਕ ਬਣ ਜਾਏਗੀ ਜੋ ਕਿ ਇਕ ਗਿਆਨੀ ਦੀ ਸਥਿਤੀ ਹੈ। ਇਸ ਨੂੰ ਹਾਸਲ ਕਰਨ ਦੀ ਜ਼ਿੰਮੇਵਾਰੀ ਸਾਡੇ ਆਪਣੇ ਖੁਦ ਉੱਤੇ ਹੈ।

 

https://epaper.jagbani.com/clip?2244680


Contact Us

Loading
Your message has been sent. Thank you!