Gita Acharan |Punjabi

ਇਕ ਵਾਰੀ ਮੱਧ ਏਸ਼ੀਆ ਤੋਂ ਘੋੜੇ ਤੇ ਸਵਾਰ ਹੋ ਕੇ ਆਏ ਇਕ ਹਮਲਾਵਰ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਅਤੇ ਆਪਣੀ ਜਿੱਤ ਦਾ ਜਲੂਸ ਕੱਢਣਾ ਚਾਹਿਆ। ਇਕ ਹਾਥੀ ਨੂੰ ਸਜਾਇਆ ਗਿਆ ਅਤੇ ਰਾਜੇ ਨੂੰ ਉਸ ਉੱਤੇ ਬਿਠਾਇਆ ਗਿਆ। ਹਾਥੀ ’ਤੇ ਬੈੈਠ ਕੇ ਉਸ ਨੇ ਹਾਥੀ ਦੀ ਲਗਾਮ ਮੰਗੀ, ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਲਗਾਮ ਨਹੀਂ ਹੁੰਦੀ ਤੇ ਇਹ ਇਕ ਮਹਾਵਤ ਦੁਆਰਾ ਨਿਯੰਤਰਤ ਹੁੰਦਾ ਹੈ ਤਾਂ ਉਹ ਉਸ ਤੋਂ ਹੇਠਾਂ ਉਤਰ ਗਿਆ ਤੇ ਆਪਣੇ ਘੋੜੇ ਨੂੰ ਲਿਆਉਣ ਲਈ ਕਿਹਾ, ਤੇ ਕਹਿਣ ਲੱਗਾ ਕਿ ਉਹ ਕਦੇ ਅਜਿਹੀ ਸਵਾਰੀ ਨਹੀਂ ਕਰਦਾ, ਜਿਸ ਦੀ ਲਗਾਮ ਉਸਦੇ ਹੱਥ ਵਿੱਚ ਨਹੀਂ ਹੁੰਦੀ।

 

ਇਸੇ ਤਰ੍ਹਾਂ ਸਾਨੂੰ ਆਪਣਾ ਆਤਮ ਨਿਰੀਖਣ ਕਰਨ ਦੀ ਲੋੜ ਹੈ ਕਿ ਕੀ ਸਾਡੀ ਖੁਸ਼ੀ ਅਤੇ ਭਾਵਨਾਵਾਂ ਦੀ ਵਾਗਡੋਰ ਸਾਡੇ ਹੱਥ ਵਿੱਚ ਹੈ ਜਾਂ ਕਿਸੇ ਹੋਰ ਦੇ ਹੱਥ ਵਿੱਚ ਹੈ। ਅਸੀਂ ਸਾਰੇ ਸੋਚਦੇ ਹਾਂ ਕਿ ਇਹ ਵਾਗਡੋਰ ਸਾਡੇ ਆਪਣੇ ਹੱਥ ਵਿੱਚ ਹੈ, ਪਰ ਹਕੀਕਤ ਇਹ ਹੈ ਕਿ ਵਾਗਡੋਰ ਕਿਸੇ ਹੋਰ ਦੇ ਹੱਥ ਵਿੱਚ ਹੁੰਦੀ ਹੈ। ਇਹ ਕੋਈ ਦੋਸਤ ਹੋ ਸਕਦਾ ਹੈ ਜਾਂ ਪਰਿਵਾਰ ਜਾਂ ਸਾਡੇ ਕਾਰਜ ਸਥਾਨ ਦਾ ਕੋਈ ਵਿਅਕਤੀ ਹੋ ਸਕਦਾ ਹੈ, ਜਿਸ ਦੀ ਮਨੋਦਸ਼ਾ, ਸ਼ਬਦ, ਰਾਇ, ਪ੍ਰਸ਼ੰਸਾ ਅਤੇ ਆਲੋਚਨਾ ਸਾਨੂੰ ਖੁਸ਼ ਜਾਂ ਦੁੱਖੀ ਕਰਦੀ ਹੈ। ਸਿਰਫ਼ ਇਹ ਨਹੀਂ ਸਗੋਂ ਸਾਡਾ ਭੋਜਨ, ਪੀਣ ਪਦਾਰਥ ਜਾਂ ਸੰਸਾਰਕ ਵਸਤਾਂ, ਅਨੁਕੂਲ ਜਾਂ ਪ੍ਰਤੀਕੂਲ ਸਥਿਤੀ, ਇੱਥੋਂ ਤੱਕ ਕਿ ਸਾਡਾ ਅਤੀਤ ਜਾਂ ਭਵਿੱਖ ਵੀ ਅਜਿਹਾ ਹੋ ਸਕਦਾ ਹੈ।

 

ਇਸ ਸੰਬੰਧ ਵਿੱਚ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੋ ਸਾਧਕ ਇਕ ਮਨੁੱਖੀ ਸਰੀਰ ਵਿੱਚ, ਸਰੀਰ ਦਾ ਨਾਸ ਹੋਣ ਤੋਂ ਪਹਿਲਾਂ-ਪਹਿਲਾਂ ਹੀ ਕਾਮ, ਕ੍ਰੋਧ ਦੁਆਰਾ ਪੈਦਾ ਹੋਣ ਵਾਲੇ ਵੇਗ ਨੂੰ ਸਹਿਣ ਕਰਨ ਵਿੱਚ ਸਮਰੱਥ ਹੋ ਜਾਂਦਾ ਹੈ, ਉਹੀ ਪੁਰਖ ਯੋਗੀ ਹੈ, ਅਤੇ ਉਹ ਹੀ ਸੁਖੀ ਹੈ (5.23)। ਦੂਜਿਆਂ ਤੋਂ ਖੁਸ਼ੀ ਪ੍ਰਾਪਤ ਕਰਨ ਦੀ ਇੱਛਾ ਹੀ ਵਾਸਨਾ ਹੈ, ਅਤੇ ਕ੍ਰੋਧ ਸਾਨੂੰ ਉਦੋਂ ਆਉਂਦਾ ਹੈ ਜਦੋਂ ਪ੍ਰਸਥਿਤੀਆਂ ਸਾਡੀ ਇੱਛਾ ਦੇ ਅਨੁਕੂਲ ਨਹੀਂ ਹੁੰਦੀਆਂ।

 

ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਜੋ ਵਿਅਕਤੀ ਅੰਦਰੂਨੀ ਤੌਰ ਤੇ ਸੁਖੀ ਹੈ, ਅੰਦਰੂਨੀ ਅਨੰਦ ਨੂੰ ਮਾਣਦਾ ਹੈ ਤੇ ਆਤਮਾ ਦੇ ਪ੍ਰਕਾਸ਼ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਅਜਿਹਾ ਯੋਗੀ ਭਗਵਾਨ ਨਾਲ ਇਕਮਿਕ ਹੋ ਜਾਂਦਾ ਹੈ ਅਤੇ ਆਪਣੀ ਇਸ ਭੌਤਿਕ ਹੋਂਦ ਤੋਂ ਮੁਕਤ ਹੋ ਜਾਂਦਾ ਹੈ (5.24)। ਪਾਪਾਂ ਦਾ ਨਾਸ਼ ਕਰਕੇ, ਸ਼ੰਕਿਆਂ ਨੂੰ ਦੂਰ ਕਰਕੇ, ਇੰਦਰੀਆਂ ਨੂੰ ਵੱਸ ਵਿੱਚ ਕਰਕੇ, ਮਾਨਵ ਕਲਿਆਣ ਵਿੱਚ ਯੋਗਦਾਨ ਦੇਣ ਵਾਲੇ ਰਿਸ਼ੀ ਬ੍ਰਹਮ ਦੇ ਅਨੰਦ ਨੂੰ ਪ੍ਰਾਪਤ ਕਰਦੇ ਹਨ (5.25)। 

 

ਸੇਵਾ, ਦੂਜਿਆਂ ਨਾਲ ਹਮਦਰਦੀ ਕਰਨ ਦੇ ਨਾਲ-ਨਾਲ ਆਪਣੇ ਪ੍ਰਤੀ ਜਾਗਰੂਕਤਾ ਪ੍ਰਾਪਤ ਕਰਨ ਲਈ ਹੁੰਦੀ ਹੈ। ਸ੍ਰੀ ਕ੍ਰਿਸ਼ਨ ਇਸ਼ਾਰਾ ਕਰਦੇ ਹਨ ਕਿ ਕੋਈ ਦੂਜਿਆਂ ਦੀ ਮਦਦ ਉਦੋਂ ਕਰ ਸਕਦਾ ਹੈ ਜਦੋਂ ਉਹ ਇਹ ਜਾਣ ਜਾਂਦਾ ਹੈ ਕਿ ਕਾਮ ਤੇ ਕ੍ਰੋਧ ਦੀਆਂ ਭਾਵਨਾਵਾਂ ਤੇ ਮੁਹਾਰਤ ਹਾਸਲ ਕਰਕੇ ਆਪਣੀ ਮਦਦ ਕਿਵੇਂ ਕਰਨੀ ਹੈ, ਪਰ ਕਿਸੇ ਅਜਿਹੇ ਵਿਅਕਤੀ ਦੁਆਰਾ ਨਹੀਂ ਜੋ ਪਹਿਲਾਂ ਤੋਂ ਹੀ ਇਨ੍ਹਾਂ ਦਾ ਗੁਲਾਮ ਹੈ।

 

https://epaper.jagbani.com/clip?2083100

 


Contact Us

Loading
Your message has been sent. Thank you!