Gita Acharan |Punjabi

ਜੀਵਨ ਭਰ ਸਿੱਖਦੇ ਰਹਿਣ ਦੀ ਸਮਰੱਥਾ ਇਕ ਮਾਨਵੀ ਗੁਣ ਹੈ। ਮੂਲ ਪ੍ਰਸ਼ਨ ਇਹ ਹੈ ਕਿ ਕਿਵੇਂ ਸਿੱਖੀਏ ਤੇ ਕੀ ਸਿੱਖੀਏ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਇਹ ਗੱਲ ਜਾਣ ਲੈ, ਕਿ ਜਿਹੜੇ ਗਿਆਨੀ ਲੋਕ ਸੱਚ ਬਾਰੇ ਜਾਣ ਗਏ ਹਨ, ਉਨ੍ਹਾਂ ਦਾ ਪੱਲਾ ਫੜ, ਉਹ ਤੈਨੂੰ ਗਿਆਨ ਪ੍ਰਦਾਨ ਕਰ ਸਕਦੇ ਹਨ (4.34)।

ਝੁਕਣਾ ਨਿਰਮਾਣਤਾ ਹੈ, ਦੂਜਿਆਂ ਦੇ ਦ੍ਰਿਸ਼ੀਕੋਣ ਨੂੰ ਜਾਣਨ ਦੀ ਇੱਛਾ ਅਤੇ ਵਿਚਾਰਾਂ ਵਿਚ ਖੁਲ ਦਿਲੀ ਨਾਲ ਅੰਹਕਾਰ ਤੇ ਕਾਬੂ ਪਾਇਆ ਜਾ ਸਕਦਾ ਹੈ।  ਸਵਾਲ ਖੜ੍ਹੇ ਕਰਨਾ ਇਕ ਤਰ੍ਹਾਂ ਦਾ ਇਲੈਕਟ੍ਰਾਨਿਕ ਸਰਕਿਟ ਦੇ ਫੀਡਬੈਕ ਲੂਪ ਵਰਗਾ ਹੈ, ਜਿੱਥੇ ਅਸੀਂ ਜੋ ਕੁਝ ਵੀ ਕਹਿੰਦੇ ਤੇ ਕਰਦੇ ਹਾਂ, ਉਸ ਉੱਤੇ ਸਵਾਲ ਕਰਦੇ ਹਾਂ ਕਿ ਅਸੀਂ ਅਜਿਹਾ ਕਿਉਂ ਕੀਤਾ ਤੇ ਕਿਉਂ ਕਿਹਾ, ਅਤੇ ਇਸ ਕਿਰਿਆ ਨੂੰ ਉਦੋਂ ਤੱਕ ਜਾਰੀ ਰੱਖਣਾ ਹੈ ਜਦੋਂ ਤੱਕ ਸਵਾਲ ਖਤਮ ਨਹੀਂ ਹੋ ਜਾਂਦੇ। ਸੇਵਾ ਕਰਨਾ ਹੀ ਰਹਿਮ ਦਿਲੀ ਹੈ।

ਅਗਲਾ ਸਵਾਲ ਇਹ ਹੈ ਕਿ ਗਿਆਨੀ ਜਾਂ ਗੁਰੂ ਕੌਣ ਹੈ ਤੇ ਉਸਨੂੰ ਕਿਵੇਂ ਲੱਭਿਆ ਜਾਵੇ। ਸ੍ਰੀਮਦ ਭਾਗਵਤ ਵਿੱਚ ਸ੍ਰੀ ਕਿ੍ਰਸ਼ਨ ਇਕ ਸਿਆਣੇ ਪੁਰਸ਼ ਦਾ ਹਵਾਲਾ ਦਿੰਦੇ ਹਨ ਜੋ ਕਹਿੰਦਾ ਹੈ ਕਿ ਉਸ ਕੋਲ 24 ਗੁਰੂ ਹਨ, ਅਤੇ ਉਸ ਨੇ ਧਰਤੀ ਤੋਂ ਮੁਆਫ ਕਰਨਾ ਸਿੱਖਿਆ ਹੈ, ਇਕ ਬੱਚੇ ਤੋਂ ਮਸੂਮੀਅਤ, ਹਵਾ ਤੋਂ ਅਨਾਸਕਤੀ, ਸ਼ਹਿਦ ਦੀਆਂ ਮੱਖੀਆਂ ਤੋਂ ਜਮਾਂਖੋਰੀ ਤੋਂ ਬਚਣਾ, ਸੂਰਜ ਤੋਂ ਸਮਾਨਤਾ (ਸਮਾਨ ਭਾਵਨਾ), ਮੱਛੀਆਂ ਤੋਂ ਇੰਦਰੀਆਂ ਦਾ ਜਾਲ, ਅਤੇ ਅੱਗੇ ਸੂਚੀ ਜਾਰੀ ਰਹਿੰਦੀ ਹੈ। ਇਸ ਦਾ ਅਰਥ ਇਹ ਹੈ ਕਿ ਜਦੋਂ ਤੱਕ ਸਿੱਖਣ ਦੇ ਉਪਰੋਕਤ ਤਿੰਨ ਗੁਣ ਸਾਡੇ ਕੋਲ ਹਨ, ਤਾਂ ਗੁਰੂ ਸਾਡੇ ਨੇੜੇ ਹੀ ਮਿਲ ਜਾਂਦਾ ਹੈ।

ਸ੍ਰੀ ਕਿ੍ਰਸ਼ਨ ‘ਕੀ ਸਿੱਖੀਏ’ ਦੇ ਬਾਰੇ ਵਿੱਚ ਸਪੱਸ਼ਟ ਕਰਦੇ ਹਨ, ਜਦੋਂ ਉਹ ਕਹਿੰਦੇ ਹਨ, ਜਿਸ ਨੂੰ ਜਾਣ ਕੇ ਤੁਹਾਡੇ ਭੁਲੇਖੇ ਦੂਰ ਹੋ ਜਾਣਗੇ, ਜਿਸ ਦੁਆਰਾ ਤੁਸੀਂ ਸਾਰੇ ਪ੍ਰਾਣੀਆਂ ਨੂੰ ਅਪਣੇ ਵਿਚਕਾਰ ਤੱਕੋਗੇ ਤੇ ਮੈਨੂੰ ਵੀ (4.35)। ਇਸ ਸਲੋਕ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਨੂੰ ਜਾਣੋ ਜਿਸ ਨੂੰ ਜਾਣਨ ਤੋਂ ਬਾਦ ਜਾਣਨ ਲਈ ਕੁਝ ਵੀ ਬਾਕੀ ਨਾ ਰਹੇ। ਨਿਸ਼ਚਿਤ ਰੂਪ ਵਿੱਚ ਇਹ ਦੁਨੀਆਂ ਦੀਆਂ ਸਾਰੀਆਂ ਕਿਤਾਬਾਂ ਨੂੰ ਪੜ੍ਹਨਾਂ ਨਹੀਂ ਹੈ। ਸ੍ਰੀ ਕਿ੍ਰਸ਼ਨ ਇਸ ਨੂੰ ਹੋਰ ਵੀ ਸੌਖਾ ਬਣਾਉਂਦੇ ਹਨ ਜਦੋਂ ਉਹ ਕਹਿੰਦੇ ਹਨ, ਕਿ ਇਹ ਉਹ ਹੈ ਜਿਸ ਦੁਆਰਾ ਅਸੀਂ ਸਾਰੇ ਪ੍ਰਾਣੀਆਂ ਤੇ ਭਗਵਾਨ ਨੂੰ ਅਪਣੇ ਆਪ ਵਿੱਚ ਵੇਖਾਂਗੇ।

ਅਸੀਂ ਅਪਣੇ ਵਿੱਚ ਚੰਗਿਆਈ ਤੇ ਦੂਜਿਆਂ ਵਿੱਚ ਬੁਰਾਈ ਦਾ ਗੁਣਗਾਨ ਕਰਦੇ ਹਾਂ। ਇਹ ਸਲੋਕ ਕਹਿੰਦਾ ਹੈ ਕਿ ਇਸੇ ਭਾਵ ਨਾਲ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਵਿੱਚ ਵੀ ਬੁਰਾਈਆਂ ਹਨ, ਅਤੇ ਦੂਜਿਆਂ ਵਿੱਚ ਵੀ ਚੰਗਿਆਈਆਂ ਹਨ। ਅੰਤ ਵਿੱਚ ਹਰ ਥਾਂ ਤੇ ਭਗਵਾਨ ਹੈ। ਇਕ ਵਾਰ ਇਸ ਸਧਾਰਨ ਜਿਹੀ ਗੱਲ ਨੂੰ ਜਾਣ ਲੈਣ ਤੋਂ ਬਾਦ ਭਰਮ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ।

 

https://epaper.jagbani.com/clip?2010631


Contact Us

Loading
Your message has been sent. Thank you!