Gita Acharan |Punjabi

ਸਮਾਨਤਾ ਗੀਤਾ ਦੀ ਨੀਂਹ ਵਰਗਾ ਹੈ ਅਤੇ ਇਸ ਲਈ ਇਸ ਦਾ ਵਰਣਨ ਗੀਤਾ 'ਚ ਵੱਖ-ਵੱਖ ਥਾਵਾਂ 'ਤੇ ਕੀਤਾ ਗਿਆ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵੱਖ-ਵੱਖ ਥਾਵਾਂ ਤੇ ਸਮਾਨਤਾ-ਭਾਵ, ਸਮਾਨਤਾ-ਦ੍ਰਿਸ਼ਟੀ ਅਤੇ ਸਮਾਨਤਾ-ਬੁੱਧੀ ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਇਆ ਹੈ। ਸਮਾਨਤਾ ਨੂੰ ਸਮਝਣਾ ਆਸਾਨ ਹੈ ਪਰ ਅੰਤਕਰਨ 'ਚ ਗ੍ਰਹਿਣ ਕਰਨਾ ਮੁਸ਼ਕਲ ਹੈ। ਸਾਡੇ ਅੰਦਰ ਸਮਾਨਤਾ ਦੀ ਮਾਤਰਾ, ਸਾਡੀ ਅਧਿਆਤਮਿਕ ਯਾਤਰਾ 'ਚ ਸਾਡੀ ਤਰੱਕੀ ਦਾ ਸੂਚਕ ਹੈ।

 

ਭੌਤਿਕ ਖੇਤਰ 'ਚ, ਜ਼ਿਆਦਾਤਰ ਸਮਾਜਾਂ ਨੇ ਸਮਾਨਤਾ ਨੂੰ ਸਾਰੇ ਨਾਗਰਿਕਾਂ ਲਈ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਰੂਪ 'ਚ ਸਵੀਕਾਰ ਕੀਤਾ ਹੈ। ਸ਼੍ਰੀਕ੍ਰਿਸ਼ਨ ਸਮਾਨਤਾ ਦੇ ਕਈ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ ਕਿ ਵਿਵੇਕਸ਼ੀਲ ਵਿਅਕਤੀ ਸ਼ਿਕਾਰ ਅਤੇ ਸ਼ਿਕਾਰੀਆਂ, ਸੁੱਖ ਅਤੇ ਦੁੱਖ ਲਾਭ ਅਤੇ ਹਾਨੀ ਆਦਿ ਨੂੰ ਬਰਾਬਰ ਦ੍ਰਿਸ਼ਟੀ ਨਾਲ ਦੇਖਦੇ ਹਨ।

 

ਮਨੁੱਖਾਂ ਦੇ ਨਾਲ ਮੁਸ਼ਕਲ ਇਹ ਹੈ ਕਿ ਅਸੀਂ ਸੰਸਕ੍ਰਿਤੀ, ਧਰਮ, ਜਾਤੀ, ਰਾਸ਼ਟਰੀਅਤਾ, ਨਸਲ ਆਦਿ ਵਰਗੇ ਬਣਾਵਟੀ ਵੰਡਾਂ ਦੇ ਆਧਾਰ 'ਤੇ ਖੁਦ ਨੂੰ ਪਛਾਣਦੇ ਹਾਂ। ਇਨ੍ਹਾਂ ਵੰਡਾਂ ਨੂੰ ਦੂਰ ਕਰਕੇ ਦੋ ਵੱਖ-ਵੱਖ ਲੋਕਾਂ ਦੇ ਨਾਲ ਬ੍ਰਾਬਰ ਵਿਵਹਾਰ ਦੀ ਸਮਰੱਥਾ ਹੀ ਸਮਾਨਤਾ ਵੱਲ ਪਹਿਲਾ ਕਦਮਹੈ। ਇਹ ਪ੍ਰਦਰਸ਼ਿਤ ਵਿਵਹਾਰ ਤੋਂ ਕਿਤੇ ਵੱਧ ਡੂੰਘਾ ਹੈ। ਸਮਾਨਤਾ `ਚ ਤਰੱਕੀ ਦਾ ਅਗਲਾ ਪੱਧਰ ਆਪਣੇ ਕਰੀਬੀ ਦੋ ਲੋਕਾਂ ਨੂੰ ਸਮਾਨਤਾ ਦੇ ਨਾਲ ਦੇਖਣ ਦੀ ਸਮਰੱਥਾ ਹੈ। ਉਦਾਹਰਣ ਦੇ ਤੌਰ 'ਤੇ ਸਾਡੇ ਬੱਚਿਆਂ ਦੇ ਦੋਸਤਾਂ ਦੀ ਸਫਲਤਾ ਦੇ ਲਈ ਖੁਸ਼ ਹੋਣਾ, ਖਾਸ ਕਰ ਕੇ ਜਦੋਂ ਸਾਡੇ ਆਪਣੇ ਬੱਚਿਆਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਮਾਂ ਅਤੇ ਸੱਸ, ਧੀ ਅਤੇ ਨੂੰਹ ਦੇ ਨਾਲ ਬਰਾਬਰ ਵਿਵਹਾਰ ਕਰਨਾ। 

 

ਸਮਾਨਤਾ ਦਾ ਉੱਚਤਮ ਪੱਧਰ ਦੂਸਰਿਆਂ ਨੂੰ ਆਪਣੇ ਬਰਾਬਰ ਮੰਨਣ ਦੀ ਸਮਰੱਥਾ ਹੈ। ਇਹ ਸਮਾਨ ਭਾਵ ਬਣਾਈ ਰੱਖਣ ਦੀ ਸਮਰੱਥਾ ਹੈ, ਜਦੋਂ ਦੂਸਰਿਆਂ ਨੂੰ ਉਹ ਮਿਲਦਾ ਹੈ ਜਿਸ ਬਾਰੇ ਅਸੀਂ ਭਰੋਸਾ ਕਰਦੇ ਹਾਂ ਕਿ ਉਹ ਸਾਡਾ ਹੈ, ਜਿਵੇਂ ਤਰੱਕੀ, ਪ੍ਰਸਿੱਧੀ, ਜਾਇਦਾਦ ਆਦਿ। ਮਨੁੱਖ ਦਾ ਇਹ ਪੱਧਰ ਉਦੋਂ ਆਉਂਦਾ ਹੈ ਜਦੋਂ ਅਸੀਂ ਖੁਦ 'ਚ ਦੂਸਰਿਆਂ ਦੀਆਂ ਕਮਜ਼ੋਰੀਆਂ ਨੂੰ ਅਤੇ ਦੂਸਰਿਆਂ 'ਚ ਆਪਣੀ ਤਾਕਤ ਦੇਖਣ 'ਚ ਸਮਰੱਥ ਹੋ ਜਾਂਦੇ ਹਾਂ।

 

ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਅਸੀਂ ਖੁਦ ਨੂੰ ਦੂਸਰਿਆਂ 'ਚ ਅਤੇ ਦੂਸਰਿਆਂ ਨੂੰ ਖੁਦ 'ਚ ਦੇਖੀਏ ਅਤੇ ਆਖਿਰ 'ਚ ਸਾਰਿਆਂ 'ਚ ਅਤੇ ਹਰ ਥਾਂ ਸ਼੍ਰੀ ਕ੍ਰਿਸ਼ਨ ਨੂੰ ਦੇਖੀਏ। ਇਹ ਹੋਰ ਕੁਝ ਨਹੀਂ ਸਗੋਂ ਅਦਵੈਤ ਹੈ,ਜੋ ਕਹਿੰਦਾ ਹੈ ਕਿ ਇਹ ਦੋ ਨਹੀਂ ਹਨ।ਸਮਾਨਤਾ ਦੇ ਇਸ ਉੱਚਤਮ ਰੂਪ ਨੂੰ ਪ੍ਰਾਪਤ ਕਰਨ 'ਚ ਰੁਕਾਵਟ ਸਾਡਾ ਮਨ ਹੈ, ਜਿਵੇਂ ਵੰਡ ਕਰਨ ਲਈ ਟ੍ਰੇਡ ਕੀਤਾ ਜਾਂਦਾ ਹੈ। ਇਸ ਨੂੰ ਹਾਵੀ ਹੋਣ ਦੇਣ ਦੀ ਬਜਾਏ ਸਾਨੂੰ ਇਸ 'ਤੇ ਕੰਟਰੋਲ ਰੱਖਣ 'ਚ ਸਮਰੱਥ ਹੋਣਾ ਚਾਹੀਦਾ ਹੈ।


Contact Us

Loading
Your message has been sent. Thank you!