ਗੀਤਾ 'ਚ ਕਈ ਅਚੂਕ ਉਪਾਅ ਹਨ ਜੋ ਸਾਰੇ ਦਰਵਾਜ਼ੇ ਖੋਲ੍ਹਣ ਅਤੇ ਆਪਣੇ ਆਪ ਨੂੰ ਪਛਾਣਨ ਦੇ ਮਾਰਗ `ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ। ਅਜਿਹਾ ਹੀ ਇਕ ਅਚੂਕ ਉਪਾਅ ਹੈ ਖੁਦ ਨੂੰ ਦੂਜਿਆਂ 'ਚ ਅਤੇ ਦੂਜਿਆਂ ਨੂੰ ਖੁਦ 'ਚ ਦੇਖਣਾ। ਸ਼੍ਰੀ ਕ੍ਰਿਸ਼ਨ ਸਾਨੂੰ ਇਹ ਮਹਿਸੂਸ ਕਰਨ ਲਈ ਕਹਿੰਦੇ ਹਨ ਕਿ ਉਹ ਸਾਡੇ ਸਾਰਿਆਂ 'ਚ ਹਨ ਅਤੇ ਉਹ ਨਿਰੰਕਾਰ ਵੱਲ ਇਸ਼ਾਰਾ ਕਰ ਰਹੇ ਹਨ। ਸ਼੍ਰੀ ਕ੍ਰਿਸ਼ਨ ਸ਼੍ਰੀਮਦ ਭਾਗਵਤ `ਚ ਕਹਿੰਦੇ ਹਨ ਕਿ ਆਪਣੇ ਆਪ 'ਚ ਉਸ ਸਮਝ ਨੂੰ ਪ੍ਰਾਪਤ ਕਰੋ, ਜਿਸ ਨਾਲ ਵੰਡ ਖਤਮ ਹੋ ਜਾਂਦੀ ਹੈ ਅਤੇ ਉਸ ਅਵਸਥਾ 'ਚ ਅਸੀਂ ਗਧੇ ਜਾਂ ਚੋਰ ਨੂੰ ਠੀਕ ਉਸੇ ਤਰ੍ਹਾਂ ਨਮਨ ਕਰੀਏ ਜਿਵੇਂ ਕਿ ਅਸੀਂ ਭਗਵਾਨ ਨੂੰ ਨਮਨ ਕਰਦੇ ਹਾਂ। ਇੰਦਰੀਆਂ ਦੁਆਰਾ ਪੇਸ਼ਿਤ ਜਾਣਕਾਰੀ ਦੇ ਆਧਾਰ 'ਤੇ, ਸਾਡੇ ਦਿਮਾਗ ਨੂੰ ਸਥਿਤੀਆਂ ਨੂੰ ਸੁਰੱਖਿਅਤ/ਸੁਖਦ ਜਾਂ ਅਸਰੱਖਿਅਤ ਨਾਪਸੰਦ 'ਚ ਵੰਡ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਇਹ ਸਾਨੂੰ ਆਉਣ ਵਾਲੇ ਖਤਰਿਆਂ ਤੋਂ ਖੁਦ ਨੂੰ ਬਚਾਉਣ ਲਈ ਜ਼ਰੂਰੀ ਅਤੇ ਲਾਹੇਵੰਦ ਹੈ। ਕਿਸੇ ਵੀ ਤਕਨੀਕ ਦੀ ਤਰ੍ਹਾਂ, ਦਿਮਾਗ ਵੀ ਦੋਧਾਰੀ ਹੁੰਦਾ ਹੈ ਅਤੇ ਸਾਡੇ 'ਤੇ ਹਾਵੀ ਹੋਣ ਲਈ ਆਪਣੇ ਦਾਇਰੇ ਨੂੰ ਪਾਰ ਕਰ ਜਾਂਦਾ ਹੈ। ਇਹ ਜ਼ਰੂਰੀ ਤੌਰ 'ਤੇ ਹੰਕਾਰ ਦਾ ਜਨਮਸਥਾਨ ਹੈ। ਇਹ ਅਚੂਕ ਉਪਾਅ ਸਾਨੂੰ ਸਿਖਾਉਂਦਾ ਹੈ ਕਿ ਵੰਡ ਨੂੰ ਘੱਟ ਕਰਨ ਲਈ ਦਿਮਾਗ ਨੂੰ ਗੁਲਾਮ ਬਣਾਏ (ਕਾਬੂ 'ਚ ਰੱਖ) ਤਾਂ ਕਿ ਏਕਤਾ ਪ੍ਰਗਟ ਹੋਵੇ।
ਜਦੋਂ ਅਸੀਂ ਇਸ ਅਚੂਕ ਉਪਾਅ ਦਾ ਇਸਤੇਮਾਲ ਕਰਦੇ ਹਾਂ, ਤਾਂ ਅਸੀਂ ਦੂਜਿਆਂ ਲਈ ਹਮਦਰਦੀ ਵਿਕਸਿਤ ਕਰਦੇ ਹਾਂ ਅਤੇ ਆਪਣੇ ਬਾਰੇ 'ਚ ਜਾਗਰੂਕਤਾ ਵਧਾਉਂਦੇ ਹਾਂ। ਇਸ ਨੂੰ ਮਹਿਸੂਸ ਕਰਨ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਕਿਸੇ ਅਜਿਹੇ ਵਿਅਕਤੀ ਦੇ ਨਾਲ ਸ਼ੁਰੂਆਤ ਕਰੀਏ, ਜਿਸ ਨੂੰ ਅਸੀਂ ਕਿਸੇ ਵੀ ਕਾਰਨ ਦੁਸ਼ਮਣ ਮੰਨਦੇ ਹਾਂ ਅਤੇ ਉਸ ਵਿਅਕਤੀ ਨੂੰ ਭਗਵਾਨ ਦੇ ਰੂਪ 'ਚ ਦੇਖੀਏ | ਨਿਸ਼ਚਿਤ ਰੂਪ ਨਾਲ ਇਕ ਔਖਾ ਹੈ, ਕਿਉਂਕਿ ਕਈ ਅਣਚਾਹੀਆਂ ਯਾਦਾਂ ਅਤੇ ਭਾਵਨਾਵਾਂ ਉਨ੍ਹਾਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਸਮੇਂ ਦੇ ਨਾਲ ਉਹ ਨਾਪਸੰਦਗੀ ਪਿਘਲ ਕੇ ਆਨੰਦ ਬਣ ਜਾਂਦੀ ਹੈ। ਅਸਲ 'ਚ ਅਜਿਹੀਆਂ ਸਥਿਤੀਆਂ ਰਹੀਆਂ ਹੋਣਗੀਆਂ, ਜਿਥੇ ਅਸੀਂ ਸਾਰਿਆਂ ਨੇ ਅਜਿਹਾ ਕੀਤਾ ਹੋਵੇਗਾ ਅਤੇ ਸਾਨੂੰ ਇਸ ਨੂੰ ਵਾਰ- ਵਾਰ ਅਭਿਆਸ 'ਚ ਲਿਆਉਣ ਦੀ ਲੋੜ ਹੈ। ਗੀਤਾ ਦੁਆਰਾ ਦਿੱਤੇ ਗਏ ਮਾਰਗ 'ਚ, ਖੁਦ ਦੇ ਬਾਰੇ 'ਚ ਜਾਗਰੂਕਤਾ ਅਤੇ ਦੂਜਿਆਂ ਲਈ ਹਮਦਰਦੀ ਅੰਤਰਆਤਮਾ ਰੂਪੀ ਕਿਨਾਰੇ ਵੱਲ ਜਾਣ ਲਈ ਕਿਸ਼ਤੀ ਦੇ ਦੋ ਚੱਪੂ ਵਾਂਗ ਹੈ।
ਇਕ ਵਾਰ ਜਦੋਂ ਅਸੀਂ ਇਸ ਨੂੰ ਸਮਝ ਲੈਂਦੇ ਹਾਂ, ਤਾਂ ਕੀ ਅਸੀਂ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕੋਰੋਨਾ ਮਹਾਮਾਰੀ 'ਚ ਦੇਖ ਸਕਦੇ ਹਾਂ ?
