Gita Acharan |Punjabi

ਗੀਤਾ ਅੰਦਰੂਨੀਦੁਨੀਆ 'ਚ ਸਮਾਨਤਾ ਅਤੇ ਸਦਭਾਵਨਾ ਬਣਾਈ ਰੱਖਣ ਬਾਰੇ ਹੈ, ਜਦਕਿ ਕਾਨੂੰਨ ਬਾਹਰੀ ਦੁਨੀਆ 'ਚ ਵਿਵਸਥਾ ਬਣਾਈ ਰੱਖਣ ਬਾਰੇ ਹੈ।ਕਿਸੇ ਵੀ ਕੰਮ ਦੇ ਦੋ ਹਿੱਸੇ ਹੁੰਦੇ ਹਨ, ਇਕ ਹੈ ਇਰਾਦਾ ਅਤੇ ਦੂਸਰਾ ਹੈ ਨਿਸ਼ਪਾਦਨ ਭਾਵ ਉਸ ਨੂੰ ਪੂਰਾ ਕਰਨਾ। ਕਾਨੂੰਨ ਦੀ ਸ਼ਬਦਾਵਲੀ 'ਚ, ਉਨ੍ਹਾਂ ਨੂੰ ਅਪਰਾਧ ਦੇ ਸੰਦਰਭ 'ਚ, ਲੈਟਿਨ ਸ਼ਬਦਾਂ 'ਚ ਕ੍ਰਮਵਾਰ ‘ਮੇਨਸ ਰਿਆ’ ਅਤੇ ‘ਐਕਟਸ ਰਿਊਸ’ ਕਿਹਾ ਜਾਂਦਾ ਹੈ।

 

 ਉਦਾਹਰਣ ਲਈ, ਇਕ ਸਰਜਨ ਅਤੇ ਇਕ ਹੱਤਿਆਰਾ ਦੋਵੇਂ ਹੀ ਚਾਕੂ ਦੀ ਵਰਤੋਂ ਕਰਦੇ ਹਨ। ਸਰਜਨ ਦਾ ਇਰਾਦਾ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਉਣ ਜਾਂ ਇਲਾਜ ਕਰਨ ਦਾ ਹੁੰਦਾ ਹੈ ਪਰ ਹੱਤਿਆਰੇ ਦਾ ਇਰਾਦਾ ਨੁਕਸਾਨ ਪਹੁੰਚਾਉਣਾ ਜਾਂ ਮਾਰਨਾ ਹੁੰਦਾ ਹੈ। ਮੌਤ ਦੋਵੇਂ ਹੀ ਸਥਿਤੀਆਂ 'ਚ ਹੋ ਸਕਦੀ ਹੈ ਪਰ ਇਰਾਦੇ ਬਿਲਕੁਲ ਉਲਟ ਹੁੰਦੇ ਹਨ।

 

ਕਾਨੂੰਨ ਸਥਿਤੀਗਤ ਹੈ ਜਦਕਿ ਗੀਤਾ ਸਦੀਵੀ ਹੈ। ਸੜਕ ਦੇ ਖੱਬੇ ਪਾਸੇ ਗੱਡੀ ਚਲਾਉਣਾ ਇਕ ਦੇਸ਼ 'ਚ ਕਾਨੂੰਨ ਹੈ ਅਤੇ ਦੇਸ਼ 'ਚ ਇਹ ਅਪਰਾਧ ਹੋ ਸਕਦਾ ਹੈ। ਕਾਨੂੰਨ ਹਾਲਾਤਾਂ ਨੂੰ ਸਹੀ ਜਾਂ ਗਲਤ 'ਚ ਵੰਡਦਾ ਹੈ ਪਰ ਜੀਵਨ 'ਚ ਕਈ ਸ਼ੱਕੀ ਖੇਤਰ ਹੁੰਦੇ ਹਨ।

 

ਜਦੋਂ ਤਕ ਕੋਈ ਟੈਕਸਾਂ ਦਾ ਭੁਗਤਾਨ ਕਰਦਾ ਹੈ(ਐਕਟਸ'ਰਿਉਸ), ਕਾਨੂੰਨ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੁੰਦੀ ਹੈ ਕਿ ਇਹ ਖੁਸ਼ੀ ਜਾਂ ਦੁੱਖ ਦੇ ਨਾਲ ਕੀਤਾ ਗਿਆ ਸੀ। (ਮੈਨਸ ਰਿਆ)। ਕਾਨੂੰਨ ਉਦੋਂ ਤਕ ਕੋਈਕਦਮ ਨਹੀਂ ਚੁੱਕਦਾ ਜਦੋਂ ਤੱਕ ਕਿ ਦੇਸ਼ਵਾਸੀ ਕਾਨੂੰਨ ਦੇ ਪਰਿਭਾਸ਼ਿਤ ਮਾਪਦੰਡਾਂ ਦੇ ਦਾਇਰੇ 'ਚ ਰਹਿੰਦੇ ਹਨ। ਜੇਕਰ ਕੋਈ ਅਪਰਾਧ ਕਰਨ ਦੀ ਸੋਚ ਰਿਹਾ ਹੈ, ਤਾਂ ਕਾਨੂੰਨ ਉਸ 'ਤੇ ਰੋਕ ਨਹੀਂ ਲਗਾਏਗਾ, ਪਰ ਗੀਤਾ ਕਹਿੰਦੀ ਹੈ ਕਿ ਇਹ ਸੋਚ ਵੀ ਖਤਮ ਹੋਈ ਚਾਹੀਦੀ ਹੈ।

ਦਰੱਖਤ ਜਦੋਂ ਨੌਜਵਾਨ ਅਵਸਥਾ 'ਚ ਹੋਣ ਤਾਂ ਉਸ ਨੂੰ ਮੋੜ ਦਿਓ।ਗੀਤਾ 'ਚ ਕਿਹਾ ਗਿਆ ਹੈ ਕਰਮ ਬਾਰੇ ਜਾਗਰੂਕ ਹੋਈਏ, ਜਦੋਂ ਉਸ ਕਰਨ ਬਾਰੇ ਇਰਾਦਾ ਬਣਾ ਰਹੇ ਹੋਵੋ। ਇਹ ਮੌਜੂਦਾ 'ਚ ਹੁੰਦਾ ਹੈ ਪਰ ਇਕ ਵਾਰ ਜਦੋਂ ਕੰਮ ਨੂੰ ਪੂਰਾ ਕਰ ਦਿੰਦੇ ਹਾਂ ਤਾਂ ਫਿਰ ਉਸ ’ਤੇ ਸਾਡਾ ਕੋਈ ਕੰਟਰੋਲ ਨਹੀਂ ਰਹਿ ਜਾਂਦਾ।


ਇਰਾਦਾ ਚੰਗਾ ਹੋਵੇ ਜਾਂ ਬੁਰਾ,ਜਦੋਂ ਉਹ ਸਫਲਤਾ ਨਾਲ ਮਿਲਦਾ ਹੈ ਤਾਂ ਹੰਕਾਰ ਨੂੰ ਵਾਧਾ ਮਿਲਦਾ ਹੈ ਅਤੇ ਜੇਕਰ ਅਸਫਲਤਾ ਮਿਲੀ ਤਾਂ ਉਹ ਅੰਦਰ ਹੀ ਅੰਦਰ ਲਾਵਾ ਦਾ ਰੂਪ ਲੈਣ ਲੱਗਦਾ ਹੈ ਅਤੇ ਕਮਜ਼ੋਰ ਪਲਾਂ 'ਚ ਫਟ ਪੈਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਦੋਵੇਂ ਹੀ ਸਥਿਤੀਆਂ ਸਾਨੂੰ ਆਪਣੇ ਤੋਂ ਦੂਰ ਲੈ ਜਾਂਦੀਆਂ ਹਨ। ਇਸ ਲਈ ਗੀਤਾ ਸਾਡੇ ਇਰਾਦਿਆਂ ਤੋਂ ਪਰੇ ਜਾਣ 'ਚ ਮਦਦ ਕਰਦੀ ਹੈ।ਜਦਕਿ ਕਾਨੂੰਨ ਦਾ ਧਿਆਨ ਨਿਸ਼ਪਾਦਨ 'ਤੇ ਹੈ ਪਰ ਸਮਕਾਲੀਨੈਤਕਿ ਸਾਹਿਤ ਸਾਨੂੰ ਚੰਗੇ/ਨੇਕ ਇਰਾਦੇ ਰੱਖਣ ਲਈ ਉਤਸ਼ਾਹਿਤ ਕਰਦਾ ਹੈ। ਸਿਰਫ ਆਪਣੇ ਇਰਾਦਿਆਂ ਦੇ ਪ੍ਰਤੀ ਜਾਗਰੂਕਤਾ ਅਤੇ ਅਵਲੋਕਨ ਨਾਲ ਹੀ ਅਸੀਂ ਉਨ੍ਹਾਂ ਤੋਂ ਪਾਰ ਪਾ ਸਕਦੇ ਹਾਂ ਅਤੇ ਅੰਤਰ ਆਤਮਾ ਤਕ ਪਹੁੰਚ ਸਕਦੇ ਹਾਂ।


Contact Us

Loading
Your message has been sent. Thank you!