Gita Acharan |Punjabi

ਗੀਤਾ ਸਾਡੀਆਂ ਇੰਦਰੀਆਂ 'ਤੇ ਜ਼ੋਰ ਦਿੰਦੀ ਹੈ, ਕਿਉਂਕਿ ਉਹ ਸਾਡੇ ਅੰਦਰੂਨੀ ਅਤੇ ਬਾਹਰੀ ਦੁਨੀਆ ਦਰਮਿਆਨ ਦੁਆਰ ਹੈ। 

ਤੰਤਰਿਕਾ ਵਿਗਿਆਨ (ਨਿਊਰੋਸਾਇੰਸ) ਨੇ ਕਿਹਾ ਹੈ, “ਨਿਉਰਾਂਸ ਜੋ ਇਕੱਠੇ ਕੰਮ ਕਰਦੇ ਹਨ, ਉਹ ਇਕੱਠੇ ਜੁੜੇ ਰਹਿੰਦੇ ਹਨ।” ਗੀਤਾ ਦੇ ਸ਼ਬਦ ਵੀ ਆਪਣੇ ਸਮੇਂ ਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਅਜਿਹਾ ਹੀ ਸੰਦੇਸ਼ ਦਿੰਦੇ ਹਨ।

ਸਾਡੇ ਦਿਮਾਗ 'ਚ ਲਗਭਗ 100 ਅਰਬ ਨਿਉਰਾਨ ਹੁੰਦੇ ਹਨ। ਉਨ੍ਹਾਂ 'ਚੋਂ ਕੁਝ ਡੀ.ਐੱਨ.ਏ. ਵਲੋਂ ਸਰੀਰ ਦੇ ਸਵੈਚਾਲਿਤ ਕੰਮਾਂ ਦੀ ਦੇਖਭਾਲ ਲਈ ਹੁੰਦੇ ਹਨ ਅਤੇ ਕੁਝ ਜੀਵਨ ਕਾਲ ਦੌਰਾਨ ਸਾਡੇ ਵਲੋਂ ਹਿਸਾਬ ਨਾਲ ਵਰਤੇ ਜਾਂਦੇ ਹਨ।

ਡਰਾਈਵਿੰਗ ਸਿੱਖਦੇ ਸਮੇਂ ਪਹਿਲੇ ਦਿਨ ਡ੍ਰਾਈਵਿੰਗ ਵ੍ਹੀਲ ਨੂੰ ਫੜ ਕੇ ਸਾਨੂੰ ਸਾਰਿਆਂ ਨੂੰ ਗੱਡੀ ਚਲਾਉਣਾ ਮੁਸ਼ਕਲ ਲੱਗਦਾ ਹੈ ਅਤੇ ਫਿਰ ਹੌਲੀ-ਹੌਲੀ ਇਸ ਦੀ ਆਦਤ ਪੈ ਜਾਂਦੀ ਹੈ।

ਅਜਿਹਾ ਅਪ੍ਰਯੁਕਤ ਨਿਉਰਾਨਸ ਦੀ ਦਿਮਾਗ ਵੱਲੋਂ ਕੀਤੀ ਗਈ 'ਹਾਰਡ ਵਾਇਰਿੰਗ' ਨਾਲ ਹੁੰਦਾ ਹੈ ਭਾਵ ਉਹ ਨਿਊਰਾਂਸ ਪਹਿਲਾਂ ਤੋਂ ਨਿਰਧਾਰਿਤ ਤਰੀਕੇ ਨਾਲਹੀ ਕੰਮ ਕਰਦੇ ਹਨ।

ਅਜਿਹਾ ਹੀ ਸਾਰੇ ਕੰਮਾਂ 'ਚ ਹੁੰਦਾ ਹੈ। ਸਾਧਾਰਨ ਚੱਲਣ ਤੋਂ ਲੈ ਕੇ ਖੇਡਣ-ਕੁੱਦਣ ਅਤੇ ਸਰਜਨ ਵੱਲੋਂ ਜਟਿਲ ਸਰਜਰੀ ਤੱਕ। ਇਸ ਤਰੀਕੇ ਨਾਲ ਚਲਦੇ ਦਿਮਾਗ ਲਈ ਬਹੁਤ ਵੱਧ ਊਰਜਾ ਦੀ ਬੱਚਤ ਹੁੰਦੀ ਹੈ ਅਤੇ ਇਹ ਸਾਡੀ ਜ਼ਿੰਦਗੀ ਨੂੰ ਵੀ ਆਸਾਨ ਬਣਾਉਂਦਾ ਹੈ। 

ਨਵਾਂ ਜੰਮਿਆ ਬੱਚਾ ‘ਸਾਰਵਭੌਮਿਕ' ਹੁੰਦਾ ਹੈ ਜੋ ਕਈ ਚੀਜ਼ਾਂ 'ਚ ਸਮਰੱਥ ਹੁੰਦਾ ਹੈ। ਪਰਿਵਾਰ, ਸਾਥੀਆਂਅਤੇ ਸਮਾਜ ਦਰਮਿਆਨ ਉਸ 'ਚ ਕਈ ਤੰਤਰਿਕਾ ਪ੍ਰਤੀਰੂਪ ਬਣਦੇ ਹਨ। ਇਹ ਬਾਹਰੀ ਦੁਨੀਆ ਤੋਂ ਇਕ ਵਿਸ਼ੇਸ਼ ਤਰ੍ਹਾਂ ਦੇ ਆਵੇਗ ਅਤੇ ਸੰਵੇਦਨਾਵਾਂ ਦੀ ਭਾਲ ਕਰਨ ਦੀ ਉਮੀਦ ਸਾਡੇ 'ਚ ਪੈਦਾ ਕਰਦੇ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਸਖਤ ਮਿਹਨਤ ਵੀ ਕਰਦੇ ਹਾਂ।

ਉਦਾਹਰਣ ਲਈ ਅਸੀਂ ਸਾਰੇ ਆਪਣੀ ਪ੍ਰਸ਼ੰਸਾ ਸੁਣਨਾ ਪਸੰਦ ਕਰਦੇ ਹਾਂ, ਕਿਉਂਕਿ ਸਾਡੇ ਤੰਤਰਿਕਾ ਪ੍ਰਤੀਰੂਪ ਉਸੇ ਦੀ ਇੱਛਾ ਕਰਦੇ ਹਨ ਅਤੇ ਉਸਦਾ ਆਨੰਦ ਲੈਂਦੇ ਹਨ।ਇਹ ਪ੍ਰਤੀਰੂਪ ਆਸਾਂ, ਪੂਰਵਗ੍ਰਹਿਆਂ ਅਤੇ ਫੈਸਲਿਆਂ ਦੀ ਨੀਂਹ ਹੈ। ਕੀਤੇ ਗਏ ਯਤਨਾਂ ਦੇ ਨਾਲ ਇਨ੍ਹਾਂ ਪ੍ਰਤੀਰੂਪਾਂ ਦਾ ਸੰਯੋਜਨ ‘ਹੰਕਾਰ' ਤੋਂ ਇਲਾਵਾ ਹੋਰ ਕੁਝ ਨਹੀਂ ਹੈ ਅਤੇ ਅੱਜ ਦੀ ਦੁਨੀਆ 'ਚ, ਸਫਲਤਾ ਅਤੇ ਖੁਸ਼ੀ ਨੂੰ ਸਾਡੇ ਤੰਤਰਿਕਾ ਪ੍ਰਤੀਰੂਪ ਨਾਲ ਮੇਲ ਖਾਣ ਵਾਲੀਆਂ ਸੰਵੇਦਨਾਵਾਂ ਦੇ ਰੂਪ 'ਚ ਪਰਿਭਾਸ਼ਿਤ ਕੀਤਾ ਜਾਂਦਾ ਹੈ।

 

ਇਨ੍ਹਾਂ ਦੇ ਟੁੱਟ ਜਾਣ 'ਤੇ ਵਿਅਕਤੀ ਖੁਦ 'ਚ ਕੇਂਦਰਿਤ ਹੋ ਜਾਂਦਾ ਹੈ। ਸਿੱਟੇ ਵਜੋਂ ਆਨੰਦ ਪ੍ਰਵਾਹਿਤ ਹੁੰਦਾ ਹੈ, ਕਿਉਂਕਿ ਅਸੀਂ ਬਾਹਰੀ ਸੰਵੇਦਨਾਵਾਂ 'ਤੇ ਨਿਰਭਰ ਨਹੀਂ ਹਾਂ ਅਤੇ ਸ਼੍ਰੀ ਕ੍ਰਿਸ਼ਵ ਇਸ ਨੂੰ “ਆਤਮ ਰਮਨ' ਕਹਿੰਦੇ ਹਨ।

 ‘ਗੀਤਾ ਜੀਵਨ’ ਜਿਊਣ ਦਾ ਅਰਥ ਇਨ੍ਹਾਂ ਪ੍ਰਤੀਰੂਪਾਂ ਨੂੰ ਤੋੜਣ ਲਈ ਗੀਤਾ 'ਚ ਦਿੱਤੇ ਗਏ ਵੱਖ-ਵੱਖ ਨਿਰਦੇਸ਼ਾਂ/ਵਿਧੀਆਂ ਦੀ ਵਰਤੋਂ ਕਰਨਾ ਹੈ, ਜੋ ਸਾਨੂੰ ਆਨੰਦਿਤ 'ਤੇ ਫੈਸਲੇ ਤੋਂ ਮੁਕਤ ਬਣਾਉਂਦਾ ਹੈ।


Contact Us

Loading
Your message has been sent. Thank you!