Gita Acharan |Punjabi

ਸ਼੍ਰੀ ਕ੍ਰਿਸ਼ਨ ਸਵਧਰਮ (2.31-2.37) ਅਤੇ ਪਰਧਰਮ (3.35) ਦੇ ਬਾਰੇ ਦੱਸਦੇ ਹਨ ਅਤੇ ਆਖਿਰ 'ਚ ਸਾਰੇ ਧਰਮਾਂ (18.66) ਨੂੰ ਤਿਆਗ ਕੇ ਪਰਮਾਤਮਾ ਨਾਲ ਇਕਮਿਕ ਹੋਣ ਦੀ ਸਲਾਹ ਦਿੰਦੇ ਹਨ।

ਅਰਜੁਨ ਦਾ ਵਿਸ਼ਾਦ ਉਸ ਦੇ ਡਰ ਤੋਂ ਪੈਦਾ ਹੋਇਆ ਕਿ ਜੇਕਰ ਉਸ ਨੇ ਜੰਗ ਲੜੀ ਅਤੇ ਆਪਣੇ ਭਰਾਵਾਂ ਨੂੰ ਮਾਰ ਦਿੱਤਾ ਤਾਂ ਉਸ ਦੀ ਪ੍ਰਤਿਸ਼ਠਾ (ਮਾਣ-ਸਨਮਾਨ) ਨੂੰ ਠੇਸ ਪਹੁੰਚੇਗੀ। ਸ਼੍ਰੀਕ੍ਰਿਸ਼ਨ ਉਸ ਨੂੰ (2.34-2.36) ਕਹਿੰਦੇ ਹਨ ਕਿ ਜੰਗ ਤੋਂ ਪਲਾਇਨ ਕਰਨ 'ਤੇ ਵੀ ਉਹ ਆਪਣੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਏਗਾ, ਕਿਉਂਕਿ ਲੜਨਾ ਉਸ ਦਾ ਸਵਧਰਮ ਹੈ। ਸਾਰੇ ਲੋਕਾਂ ਨੂੰ ਲੱਗੇਗਾ ਕਿ ਅਰਜੁਨ ਜੰਗ 'ਚ ਸ਼ਾਮਿਲ ਹੋਣ ਤੋਂ ਡਰੇ ਅਤੇ ਜੰਗ ਤੋਂ ਡਰਨਾ ਕਸ਼ੱਤਰੀ ਲਈ ਮੌਤ ਤੋਂ ਵੀ ਬਦਤਰ ਹੈ।

ਸ਼੍ਰੀ ਕ੍ਰਿਸ਼ਨ ਅੱਗੇ ਦੱਸਦੇ ਹਨ (3.35) ਕਿ ਸਵਧਰਮ, ਭਾਵੇਂ ਹੀ ਦੋਸ਼ਪੂਰਮ ਜਾਂ ਗੁਣਾਂ ਤੋਂ ਰਹਿਤ ਹੋਵੇ, ਪਰ ਪਰਧਰਮ ਤੋਂ ਬਿਹਤਰ ਹੈ ਅਤੇ ਸਵਧਰਮ ਦੇ ਰਸਤੇ 'ਚ ਮੌਤ ਬਿਹਤਰ ਹੈ, ਕਿਉਂਕਿ ਪਰਧਰਮ ਡਰ ਦੇਣ ਵਾਲਾ ਹੈ।

ਪਰਧਰਮ ਨੂੰ ਸਾਡੀਆਂ ਬਾਹਰੀ ਇੰਦਰੀਆਂ ਵੱਲੋਂ ਆਸਾਨ ਅਤੇ ਬਿਹਤਰ ਮੰਨਿਆ ਜਾਂਦਾ ਹੈ। ਖਾਸ ਤੌਰ 'ਤੇ ਉਦੋਂ ਜਦੋਂ ਅਸੀਂ ਸਫਲ ਲੋਕਾਂ ਨੂੰ ਦੇਖਦੇ ਹਾਂ, ਜਦਕਿ ਅੰਦਰੂਨੀ ਸਵਧਰਮ ਲਈ ਅਨੁਸ਼ਾਸਨ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਹੌਲੀ-ਹੌਲੀ ਸਾਡੇ ਅੰਦਰ ਉਜਾਗਰ ਕਰਨਾ ਪੈਂਦਾ ਹੈ। ਆਮਤੌਰ 'ਤੇ ਸਾਡੇ ਆਤਮ-ਕੀਮਤ ਦੀ ਭਾਵਨਾ, ਹੋਰ ਗੱਲਾਂ ਦੇ ਇਲਾਵਾ ਸਾਡੇ ਪ੍ਰਤਿਸ਼ਠਿਤ ਪਰਿਵਾਰ ਜਿਥੇ ਅਸੀਂ ਪੈਦਾ ਹੋਏ ਹਾਂ, ਸਕੂਲ 'ਚ ਗ੍ਰੇਡ, ਨੌਕਰੀ ਜਾਂ ਪੇਸ਼ੇ 'ਚ ਚੰਗੀ ਕਮਾਈ ਅਤੇ ਸਾਡੇ ਰਸਤੇ 'ਚ ਆਉਣ ਵਾਲੀ ਸ਼ਕਤੀ/ਪ੍ਰਸਿੱਧੀ ਤੋਂ ਅਨੁਕੂਲ ਰੂਪ ਨਾਲ ਤੁਲਨਾ ਕਰਨ ਨਾਲ ਆਉਂਦੀ ਹੈ।ਜਿਸ ਨਾਲ ਅਸੀ ਆਪਣੇ ਆਪ ਨੂੰ ਦੂਸਰਿਆਂ ਤੋਂ ਬਿਹਤਰ ਸਮਝਦੇ ਹਾਂ ਪਰ ਕ੍ਰਿਸ਼ਨ ਲਈ ਹਰ ਕੋਈ ਅਦਿੱਤੀ(ਸ਼ਾਨਦਾਰ) ਹੈ ਅਤੇ ਆਪਣੇ ਸਵਧਰਮ ਦੇ ਅਨੁਸਾਰ ਅਦਿੱਤੀ ਰੂਪ ਨਾਲ ਖਿੜੇਗਾ।

ਆਖਿਰ 'ਚ ਸ਼੍ਰੀ ਕ੍ਰਿਸ਼ਨ ਸਾਨੂੰ ਸਲਾਹ ਦਿੰਦੇ ਹਨ (18.66 ) ਕਿ ਅਸੀਂ ਸਾਰੇ ਧਰਮਾਂ ਨੂੰ ਤਿਆਗ ਦਈਏ ਅਤੇ ਉਨ੍ਹਾਂ ਦੀ ਸ਼ਰਨ `ਚ ਚਲੇ ਜਾਈਏ, ਕਿਉਂਕਿ ਉਹ ਸਾਨੂੰ ਸਾਰੇ ਪਾਪਾਂ ਤੋਂ ਮੁਕਤ ਕਰ ਦੇਣਗੇ। ਇਹ ਭਗਤੀ ਯੋਗ 'ਚ ਸਮਰਪਣ ਦੇ ਬਰਾਬਰ ਹੈ ਅਤੇ ਅਧਿਆਤਮਿਕ ਦੀ ਨੀਂਹ 'ਚੋਂ ਇਕ ਹੈ।

ਜਿਸ ਤਰ੍ਹਾਂ ਇਕ ਨਦੀ ਸਮੁੰਦਰ ਦਾ ਹਿੱਸਾ ਬਣਨ 'ਤੇ ਆਪਣੇ ਸਵਧਰਮ ਨੂੰ ਗੁਆ ਦਿੰਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਪਰਮਾਤਮਾ ਦੇ ਨਾਲ ਇਕਮਿਕ ਹੋਣ ਲਈ ਹੰਕਾਰ ਅਤੇ ਸਵਧਰਮ ਨੂੰ ਗੁਆਉਣਾ ਪਏਗਾ


Contact Us

Loading
Your message has been sent. Thank you!